ਹਵਾ ਬਦਲੇਗੀ ਆਂਦਾਜ਼ ਅਜੇ >>>>>>>

ਤੂੰ ਕਿੱਥੇ ਹੈਂ ਤੇ ਆ ਕੇ ਦੱਸ' ਇਹ ਕਿੱਦਾਂ ਦਾ ਵੈਰ ਏ ,
ਮੈਂ ਆਪਣਾ ਜਿਸਨੂੰ ਵੀ' ਕਹਿਨਾ ਬਣ ਜਾਂਦਾ ਗੈਰ ਏ ।

ਜੇ ਤੂੰ ਹਰ ਥਾਂ ਮਾਜੂਦ ਏਂ ਫਿਰ'ਤੱਕਦਾ ਕਿਉਂ ਨਹੀ ,
ਕਿਉਂ ਹਰ ਦਿਨ ਵਧ ਰਿਹਾ ਜੁਲਮਾਂ ਦਾ ਕਹਿਰ ਏ ।

ਹਵਾ ਬਦਲੇਗੀ ਆਂਦਾਜ਼ ਅਜੇ ਤੂੰ ਖੰਭ ਰੱਖੀਂ ਮਜਬੂਤ ,
ਇਸਨੇ ਬਣਨਾ ਤੁਫਾਨੀ ਅਜੇ ਕਦੇ ਬਣਨੀ ਗਹਿਰ ਏ ।

ਖਾਲੀ ਖਾਲੀ ਏ ਦਿਲ ਫਿਰ ਵੀ ਕਈ ਵਾਰ ਉਛਲਦਾ ,
ਪਲਕਾਂ ਤੱਕ ਆਏ ਅੱਥਰੂ ,ਦੀ ਕਦ ਤੱਕ ਠਹਿਰ ਏ ।

ਜਦੋਂ ਜਦੋਂ ਵੀ ਉੱਗੇ ਨੇ , ਧਰਤੀ ਤੇ ਮੁੱਹਬੱਤ ਦੇ ਬੀਜ,
ਉਦੋਂ ਉਦੋ ਹੈ ਘਟਿਆ ਏਥੇ ਨਫਰਤ ਦਾ ਜ਼ਹਿਰ ਏ ।

ਜਿੱਥੇ ਹੁੰਦੇ ਨੇ ਕਤਲ ਜੈਲੀ , ਜਜ਼ਬਾਤਾਂ ਦੇ ਹਰ ਦਿਨ ,
ਉਹ ਮੇਰਾ ਸ਼ਹਿਰ ਨਹੀਂ , ਉਹ ਤਾਂ ਤੇਰਾ ਸ਼ਹਿਰ ਏ ।।
 

Gill 22

Elite
ਹਵਾ ਬਦਲੇਗੀ ਆਂਦਾਜ਼ ਅਜੇ ਤੂੰ ਖੰਭ ਰੱਖੀਂ ਮਜਬੂਤ ,
ਇਸਨੇ ਬਣਨਾ ਤੁਫਾਨੀ ਅਜੇ ਕਦੇ ਬਣਨੀ ਗਹਿਰ ਏ ।

ਖਾਲੀ ਖਾਲੀ ਏ ਦਿਲ ਫਿਰ ਵੀ ਕਈ ਵਾਰ ਉਛਲਦਾ ,
ਪਲਕਾਂ ਤੱਕ ਆਏ ਅੱਥਰੂ ,ਦੀ ਕਦ ਤੱਕ ਠਹਿਰ ਏ ।

Sirrraaa Likhya Veere
 
Top