]ਬੈਠਾ ਰਿਹਾ ਕਿਨਾਰੇ ਤੇ ਤੈਨੂੰ ਸਦਾ ਹੀ ਪਾਉਣ ਲਈ ,

ਬੈਠਾ ਰਿਹਾ ਕਿਨਾਰੇ ਤੇ ਤੈਨੂੰ ਸਦਾ ਹੀ ਪਾਉਣ ਲਈ ,
ਤੂੰ ਮੁੜਦਾ ਰਿਹਾ ਸੱਜਣਾ ਇੱਕ ਲਹਿਰ ਜਿਹੀ ਬਣਕੇ ।

ਨਾ ਮਰਨ ਇਹ ਦਿੰਦੀ ਏ , ਨਾ ਜਿਉਣ ਹੀ ਦਿੰਦੀ ਏ ,
ਯਾਦ ਰਚਗੀ ਖੂਨ 'ਚ ਏ ਇੱਕ ਜ਼ਹਿਰ ਜਿਹੀ ਬਣਕੇ ।

ਰੁੱਖ ਪੁੱਟ ਤੇ ਲੋਕਾਂ ਨੇ ਜੋ ਗਵਾਹ ਸੀ ਮੁਹੱਬਤ ਦੇ ,
ਉੱਗੀ ਬਸਤੀ ਪੱਥਰਾਂ ਦੀ ਓਥੇ ਸ਼ਹਿਰ ਜਿਹੀ ਬਣਕੇ ।

ਮੈਂ ਸਦਾ ਹੀ ਛਾਂ ਕੀਤੀ ਪਰ ਤੂੰ ਚੜ ਕੇ ਆਉਂਦਾ ਰਿਹਾ ,
ਸੱਤਾਂ ਸੂਰਜਾਂ ਦੀ ਸੱਜਣਾਂ ਇੱਕ ਦੁਪਿਹਰ ਜਿਹੀ ਬਣਕੇ ।

ਤੀਲਾ ਤੀਲਾ ਚੁਗ ਚੁਗ ਕੇ ਬਣਿਆ ਘਰ ਸੀ ਉਸਦਾ ਜੋ ,
ਪਲ ਵਿੱਚ ਉਜਾੜ ਗਈ ਹਨੇਰੀ ਕਹਿਰ ਜਿਹੀ ਬਣਕੇ ।

ਤੈਨੂੰ ਸੱਚ ਤੇ ਵਸਲਾਂ ਦਾ ਕਦੇ ਰਸਤਾ ਦਿਖਿਆ ਨਾ ,
ਝੂਠ ਚੜ ਗਿਆ ਅੱਖੀਆਂ ਤੇ ਇੱਕ ਗਹਿਰ ਜਿਹੀ ਬਣਕੇ ।

ਉਹ ਕਦੇ ਵੀ ਰੁਕਣੇ ਨਾ ਜੋ ਤੇਰੇ ਹਿਜ਼ਰ 'ਚ ਵਗਦੇ ਨੇ ,
ਜੈਲੀ ਹੰਝੂ ਰਾਤਾਂ ਨੂੰ ਇੱਕ ਨਹਿਰ ਜਿਹੀ ਬਣਕੇ ।

ਸਾਰੀ ਉਮਰ ਉਡੀਕ ਕਰੂ ਓਹਨਾ ਕੱਚਿਆਂ ਰਾਹਾਂ ਤੇ ,
ਇਹ ਜਿੰਦਗੀ ਜੈਲੀ ਦੀ ਬੱਸ ਗੈਰ ਜਿਹੀ ਬਣਕੇ ।
 
Ginny

VIP

Good bhaji
Keep writing
 
Top