]ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦੀ,

ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦੀ,,,
ਕੋਈ ਲਿਖੀਏ ਮਾਝਾ ਮਾਲਵਾ , ਕੋਈ ਕਰੀਏ ਗੱਲ ਦੁਆਬ ਦੀ ,

ਕਿਸਦੀ ਨਜ਼ਰ ਹੈ ਲੱਗ ਗਈ , ਏਹਦੀ ਹਰੀ ਭਰੀ ਹਰਿਆਲੀ ਨੂੰ ,,
ਪੱਥਰਾਂ ਦੇ ਜੰਗਲ ਉੱਗ ਰਹੇ ,ਕਦੇ ਤਰਸਾਂਗੇ ਜਗਾ ਖਾਲੀ ਨੂੰ ,,
ਜਦੋਂ ਸਾਥੋਂ ਸਮੇ ਨੇ ਪੁੱਛਣਾ , ਕੁਝ ਲੱਭਣਾ ਨਹੀ ਜਵਾਬ ਲਈ ,
ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦੀ,,,
ਕੋਈ ਲਿਖੀਏ ਮਾਝਾ ਮਾਲਵਾ , ਕੋਈ ਕਰੀਏ ਗੱਲ ਦੁਆਬ ਦੀ ,

ਸੱਭਿਆਚਾਰ ਦੇ ਨਾਂ ਉੱਤੇ ,ਕੁਝ ਗਲਤ ਪਰੋਸੀ ਜਾਂਦੇ ਨੇ ,
ਅੰਦਰੋਂ ਅਣਖ ਹੈ ਮਰ ਚੁੱਕੀ ,ਲੋਕੀ ਬਾਹਰੋਂ ਕੋਸੀ'ਜਾਂਦੇ ਨੇ ,,
ਤੁਸੀਂ ਦਿਓ ਹਲੂਣਾ ਓਸ ਨੂੰ , ਇਹ ਜਦ ਤੱਕ ਨਹੀਓਂ ਜਾਗਦੀ ,,
ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦੀ,,,
ਕੋਈ ਲਿਖੀਏ ਮਾਝਾ ਮਾਲਵਾ , ਕੋਈ ਕਰੀਏ ਗੱਲ ਦੁਆਬ ਦੀ ,

ਕਲਮ ਤੁਹਾਡੀ ਕਰ ਸਕਦੀ ,ਹੈ ਕੰਮ ਤਿੱਖੀਆਂ ਤਲਵਾਰਾਂ ਦਾ
ਕੁਝ ਲਿਖਦੋ ਸੱਚ ਦੇ ਵਰਕੇ ਤੇ , ਸਾਹ ਰੁਕਜੇ ਦੇਸ ਗਦਾਰਾਂ ਦਾ ,
ਜੈਲੀ ਦੇਸ ਹੈ ਜਿੱਨੁਾ ਬਣਾ ਦਿੱਤਾ ,ਮੰਡੀ ਚਿੱਟੇ ਅਤੇ ਸ਼ਰਾਬ ਦੀ,
ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦੀ,,,
ਕੋਈ ਲਿਖੀਏ ਮਾਝਾ ਮਾਲਵਾ , ਕੋਈ ਕਰੀਏ ਗੱਲ ਦੁਆਬ ਦੀ ,
ਕੋਈ ਲਿਖਿਓ ਮਾਝਾ ਮਾਲਵਾ ਕੋਈ ਕਰਿਓ ਗੱਲ ਪੁਆਧ ਦੀ ,,
 
Re: ]ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦ&#26

:wah :wah
bahut sohna likheya :y
 
Ginny

▒▒▒▒▒▒▒&
Re: ]ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦ&#26

ਸੱਭਿਆਚਾਰ ਦੇ ਨਾਂ ਉੱਤੇ ,ਕੁਝ ਗਲਤ ਪਰੋਸੀ ਜਾਂਦੇ ਨੇ ,
ਅੰਦਰੋਂ ਅਣਖ ਹੈ ਮਰ ਚੁੱਕੀ ,ਲੋਕੀ ਬਾਹਰੋਂ ਕੋਸੀ'ਜਾਂਦੇ ਨੇ ,,

Veer ji :clap
 
Re: ]ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦ&#26

Dhanvaad Ginnu --y ji
 
Ginny

▒▒▒▒▒▒▒&
Re: ]ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦ&#26

Veer ji u deserve sache dilo :clap
 
Re: ]ਉੱਠੋ ਵੇ ਕਲਮਾਂ ਵਾਲਿਓ , ਕੋਈ ਲਿਖੀਏ ਗੱਲ ਪੰਜਾਬ ਦ&#26

Thanx Ginnu ..y, ji
 
Top