ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ

ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਲੈਂਦਾ ਨਾ ਕੋਈ ਸਾਰ ,, ਸਭ ਭੁੱਲ ਗਏ ਪਿਆਰ ..
ਵਾਂਗ ਕਪੜੇ ਬਦਲਦੇ ,, ਇੱਥੇ ਸਭ ਦਿਲਦਾਰ ..
ਇੱਕ ਰਾਤ ਦਾ ਹੈ ਰਾਂਝਾ ,, ਇੱਕ ਰਾਤ ਦੀ ਹੈ ਹੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਅਕਲਾਂ ਦੀ ਥੁੜੀਆਂ ,, ਮਾਰਨ ਅਣਜੱਮੀਆਂ ਕੁੜੀਆਂ ..
ਕਦਮਾਂ ਚੱਲੀ ਪੁੱਠੀ ਚਾਲ ,, ਰਾਹਾਂ ਨਰਕਾਂ ਵੱਲ ਮੁੜੀਆਂ ..
ਨਾ ਹੀ ਮਾਂ ਪਾਇਆ ਰੌਲਾ ,, ਨਾ ਪਿਉ ਵਹਾਇਆ ਨੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਹਵਾ ਅਜਿਹੀ ਵੱਗੀ ,, ਦੌੜ ਫੈਂਸ਼ਨਾਂ ਦੀ ਲੱਗੀ ..
ਲਹਿ ਗਏ ਸਰੀਰੋਂ ਕੱਪੜੇ ,, ਬਸ ਰਹਿ ਗਈ ਇੱਕ ਝੱਗੀ ..
ਪੈਸਾ ਦੇਵੇ ਇੱਥੇ ਤੋੜ ,, ਸ਼ਰਮਾਂ ਦੀ ਜ਼ੰਜ਼ੀਰ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਇੱਥੇ ਵਕਤ ਵੀ ਹੈ ਵਿਕਿਆ.. ਕਲਮ ਅਮਨ ਦੀ ਨੇ ਲਿਖਿਆ ..
ਛੱਡ ਸੱਚ ਵਾਲਾ ਰਾਹ.. ਉਹਨੇ ਝੂਠ ਵੀ ਹੈ ਸਿਖਿਆ..
ਬਣ ਗਾਹਕ ਏਸ ਦਰ ਦਾ ਉਹ ਵੀ ਖੜ ਗਿਆ ਅਖ਼ੀਰ ..

Top