ਸੋਚਦਾ ਹਾਂ ਗਮ ਮੈਂ ਤੇਰੇ ਖਾ ਲਵਾਂ

ਗਜ਼ਲ
ਸੋਚਦਾ ਹਾਂ ਗਮ ਮੈਂ ਤੇਰੇ ਖਾ ਲਵਾਂ i
ਦਰਦ ਤੇਰੇ ਪੀ ਕੇ ਮੰਨ ਪਰਚਾ ਲਵਾਂ i

ਜੇ ਕਿਸੇ ਦਾ ਦਰਦ ਮੈਂ ਹਰਿਆ ਨਹੀਂ,
ਫਿਰ ਮਸੀਹਾ ਮੈਂ ਕਿਵੇਂ ਅਖਵਾ ਲਵਾਂ i

ਰੰਗ ਕਿਸਮਤ ਨੂੰ ਚੜੇਗਾ ਖੂਬ ਫਿਰ,
ਨੇਕ ਕਰਮਾਂ ਦੀ ਜੇ ਮਹਿੰਦੀ ਲਾ ਲਵਾਂ i

ਮੈਂ ਬਣਾਂਗਾ ਢਾਲ ਹੀ ਮਜਲੂਮ ਦੀ,
ਧਾਰ ਪਰ ਤਲਵਾਰ ਦੀ ਅਜ਼ਮਾ ਲਵਾਂ i

ਦਰਦ ਮੇਰੇ ਨੂੰ ਵੀ ਉਹ ਤਾਂ ਸੁਣਨਗੇ,
ਗਰਜ਼ ਉਹਨਾਂ ਦੀ ਵੀ ਪਰ ਭੁਗਤਾ ਲਵਾਂ i

ਅਸਰ ਨਫਰਤ ਦਾ ਘਟੇਗਾ ਫੇਰ ਹੀ,
ਪਿਆਰ ਦੀ ਤੁਲਸੀ ਜਰਾ ਵਰਤਾ ਲਵਾਂ i

ਮੈਂ ਬਣਾਂਗਾ ਵੀ ਮਲਾਹ ਉਸ ਪੂਰ ਦਾ,
ਖੁਦ ਨੂੰ ਮੰਝਧਾਰੋਂ ਕਿਨਾਰੇ ਲਾ ਲਵਾਂ i

ਸੁਲਝਿਆ ਰੁਜਗਾਰ ਦਾ ਮਸਲਾ ਨਹੀਂ,
ਜ਼ੁਲਫ਼ ਤੇਰੀ ਮੈਂ ਕਿਵੇਂ ਸੁਲਝਾ ਲਵਾਂ i
ਆਰ.ਬੀ.ਸੋਹਲ
 
ਸੁਲਝਿਆ ਰੁਜਗਾਰ ਦਾ ਮਸਲਾ ਨਹੀਂ,
ਜ਼ੁਲਫ਼ ਤੇਰੀ ਮੈਂ ਕਿਵੇਂ ਸੁਲਝਾ ਲਵਾਂ

Kamaal sohal Saab.
Lafza nu moti wang puro dita
 
ਸੁਲਝਿਆ ਰੁਜਗਾਰ ਦਾ ਮਸਲਾ ਨਹੀਂ,
ਜ਼ੁਲਫ਼ ਤੇਰੀ ਮੈਂ ਕਿਵੇਂ ਸੁਲਝਾ ਲਵਾਂ

kamaal sohal saab.
Lafza nu moti wang puro dita

ਬਹੁੱਤ ਸ਼ੁਕਰੀਆ ਰਵੀਵੀਰ ਸਾਹਬ ਜੀਓ
 
Top