ਇਕ ਕੁੜੀ ਮੇਰੇ ਨਾਲ ਪੜਦੀ ਸੀ

ਕੀ ਦਸਾਂ ਯਾਰੋ ...
ਇਕ ਕੁੜੀ ਮੇਰੇ ਨਾਲ ਪੜਦੀ ਸੀ,
ਨਿਤ ਕਾਲਜ ਵਾਲੀ ਬਸ,
ਪੀਰਾਂ ਵਾਲੇ ਚੋਂਕ ਉਤੋਂ ਫੜਦੀ ਸੀ !
ਕੀ ਦਸਾਂ ਯਾਰੋ ...
ਇਕ ਕੁੜੀ ਮੇਰੇ ਨਾਲ ਪੜਦੀ ਸੀ,

ਯਾਰਾਂ ਦੀ ਫ਼ਰਮਾਇਸ਼ ਤੇ,
ਸੂਟ ਕਲਾ ਪਕੇ ਆਉਂਦੀ ਸੀ,
ਨੈਨਾ ਦੇਵੀ ਤੋ ਲੇਕੇ ਦਿਤਾ
ਕਲਿਪ ਵਾਲਾ ਵਿਚ ਲਾਉਂਦੀ ਸੀ ,
ਹੰਥੀ ਮੇਰਾ ਨਾਮ
ਰੁਮਾਲ ਦੇ ਉਤ੍ਹੇ ਘੜਦੀ ਸੀ ,
ਕੀ ਦਸਾਂ ਯਾਰੋ ...
ਇਕ ਕੁੜੀ ਮੇਰੇ ਨਾਲ ਪੜਦੀ ਸੀ,

"ਬੰਟੀ ਬੂਕ ਸਟਾਲ " ਦੀਓ
ਲੈਟਰ ਪੈਡ ਇਕ ਨਵਾਂ ਲਿਆਂਦਾ ਸੀ ,
ਮੀਕੇ ਦੇ ਮੁੰਡੇ ਹਥੋਂ
ਜਾ ਲੇਟਰ ਉਸਨੁ ਫੜਾਉਂਦਾ ਸੀ ,
ਚੋਰੀ ਚੋਰੀ ਉਹ ਵੀ ਲੈਟਰ
ਜਾ ਕੋਠੇ ਤੇ ਪੜਦੀ ਸੀ,
ਕੀ ਦਸਾਂ ਯਾਰੋ ...
ਇਕ ਕੁੜੀ ਮੇਰੇ ਨਾਲ ਪੜਦੀ ਸੀ
,
ਤੋਹਫਿਆਂ ਲਈ ਯਾਰਾਂ ਕੋਲ
ਪੈਸੇ ਨਾ ਇਨੈਂ ਹੂੰਦੇ ਸੀ
ਬਸ ਲੇ ਦੇਕੇ ਜੋ ਦਿਤਾ ਸੀ
ਜੋ ਪਰਾਦੇਂ ਬਾਲਾਂ ਵਿਚ ਗੂੰਦੇ ਸੀ
ਛੱਡ ਕੇ ਸੋਨੇ ਦੀਆਂ ਮੁੰਦਰਾ ਨੂੰ
ਪਿਆਰ ਦਿੱਤੇ ਛੱਲੇ ਨੂੰ ਕਰਦੀ ਸੀ !
ਕੀ ਦਸਾਂ ਯਾਰੋ ...
ਇਕ ਕੁੜੀ ਮੇਰੇ ਨਾਲ ਪੜਦੀ ਸੀ,

ਚਾਚੇ ਦਾ ਮੋਟਰਸਾਇਕਲ ਲੇਕੇ
ਘੁਮਾਉਣ ਉਹਨੂੰ ਲੇਕੇ ਜਾਦਾਂ ਸੀ
Mac D ਤਾਂ ਹੁੰਦਾ ਨਹੀਂ ਸੀ
ਬੰਸਤ ਵਾਲੇ ਦੇ ਲੇਕੇ ਜਾਦਾਂ ਸੀ
ਉੱਹ ਵੀ ਤਪਦੇ ਕਾਲਜੇ ਤੇ
ਸਾਉਣ ਦੀ ਬੱਦਲੀ ਵਾਗੂੰ ਵਰਦੀ ਸੀ !
ਕੀ ਦਸਾਂ ਯਾਰੋ ...
ਇਕ ਕੁੜੀ ਮੇਰੇ ਨਾਲ ਪੜਦੀ ਸੀ,

ਉੱਹ ਸਮਾਂ ਬੜਾ ਅੱਵਲਾ ਸੀ
ਦਿਨ ਰਾਤ ਸੱਭ ਚੰਗੇ ਲਗਦੇ ਸੀ
ਉਹਦੇ ਨਾਲ ਦੁਨੀਆ ਵੱਸਦੀ ਸੀ
ਬਾਕੀ ਸੱਭ ਬੇਗਾਨੇ ਲੱਗਦੇ ਸੀ
ਉੱਹ ਵੀ ਮੇਰੇ ਹਰ ਸਾਹ
ਦੇ ਨਾਲ ਸਾਹ ਭਰਦੀ ਸੀ !
ਕੀ ਦਸਾਂ ਯਾਰੋ ...
ਇਕ ਕੁੜੀ ਮੇਰੇ ਨਾਲ ਪੜਦੀ ਸੀ,
 
Top