ਸਭ ਤੋਂ ਮੁਸ਼ਕਿਲ ਕੰਮ ਹੈ ਸੋਚਣਾ

Parv

Prime VIP
► ਇਕੱਠੇ ਆਉਣਾ ਇਕ ਸ਼ੁਰੂਆਤ ਹੈ, ਇਕੱਠੇ ਰਹਿਣਾ ਤਰੱਕੀ ਹੈ, ਇਕੱਠੇ ਕੰਮ ਕਰਨਾ ਸਫਲਤਾ ਹੈ।
► ਸਾਡਾ ਸਭ ਤੋਂ ਚੰਗਾ ਦੋਸਤ ਉਹ ਹੈ ਜੋ ਸਾਡੇ ਵਿਚੋਂ ਸਰਵਉੱਤਮ ਚੀਜ਼ ਬਾਹਰ ਲਿਆਉਂਦਾ ਹੈ।
► ਸਭ ਤੋਂ ਮੁਸ਼ਕਿਲ ਕੰਮ ਹੈ ਸੋਚਣਾ, ਸ਼ਾਇਦ ਇਹੀ ਕਾਰਨ ਹੈ ਕਿ ਇਸ ਵਿਚ ਇੰਨੇ ਘੱਟ ਲੋਕ ਲੱਗੇ ਹੁੰਦੇ ਹਨ।
► ਜਿਹੜਾ ਕੋਈ ਵੀ ਸਿੱਖਣਾ ਛੱਡ ਦਿੰਦਾ ਹੈ ਉਹ ਬੁੱਢਾ ਹੈ, ਭਾਵੇਂ ਉਹ 20 ਸਾਲ ਦਾ ਹੋਵੇ ਜਾਂ 80 ਦਾ। ਜਿਹੜਾ ਕੋਈ ਵੀ ਸਿੱਖਦਾ ਰਹਿੰਦਾ ਹੈ, ਉਹ ਜਵਾਨ ਹੈ। ਦੁਨੀਆ ਦੀ ਸਭ ਤੋਂ ਮਹਾਨ ਚੀਜ਼ ਹੈ ਆਪਣੇ ਦਿਮਾਗ ਨੂੰ ਜਵਾਨ ਬਣਾਈ ਰੱਖਣਾ।
► ਜੇ ਹਰ ਕੋਈ ਨਾਲ-ਨਾਲ ਅੱਗੇ ਵਧ ਰਿਹਾ ਹੈ ਤਾਂ ਸਫਲਤਾ ਖੁਦ ਆਪਣਾ ਧਿਆਨ ਰੱਖ ਲੈਂਦੀ ਹੈ।
► ਜਦੋਂ ਸਭ ਕੁਝ ਤੁਹਾਡੇ ਖਿਲਾਫ ਜਾ ਰਿਹਾ ਹੋਵੇ ਤਾਂ ਯਾਦ ਰੱਖੋ ਕਿ ਹਵਾਈ ਜਹਾਜ਼ ਹਵਾ ਦੇ ਵਿਰੁੱਧ ਉਡਾਨ ਭਰਦਾ ਹੈ, ਉਸ ਦੇ ਨਾਲ ਨਹੀਂ।
► ਅਸਫਲਤਾ ਹੋਰ ਜ਼ਿਆਦਾ ਸਮਝਦਾਰੀ ਨਾਲ ਮੁੜ ਸ਼ੁਰੂਆਤ ਕਰਨ ਦਾ ਮੌਕਾ ਹੈ।
► ਕਿਸੇ ਵਿਅਕਤੀ ਦੀਆਂ ਮਹਾਨ ਖੋਜਾਂ ਵਿਚੋਂ ਇਕ, ਉਸ ਦੇ ਸਭ ਵੱਡੇ ਅਚੰਭਿਆਂ ਵਿਚੋਂ ਇਕ ਇਹ ਜਾਣਨਾ ਹੈ ਕਿ ਉਹ ਉਸ ਕੰਮ ਨੂੰ ਕਰ ਸਕਦਾ ਹੈ ਜਿਸ ਬਾਰੇ ਉਹ ਸੋਚਦਾ ਸੀ ਕਿ ਉਹ ਨਹੀਂ ਕਰ ਸਕਦਾ।
► ਜੀਵਨ ਤਜਰਬਿਆਂ ਦੀ ਇਕ ਲੜੀ ਹੈ। ਉਨ੍ਹਾਂ ਵਿਚੋਂ ਹਰੇਕ ਸਾਨੂੰ ਵੱਡਾ ਬਣਾਉਂਦਾ ਹੈ, ਹਾਲਾਂਕਿ ਕਦੇ-ਕਦੇ ਇਹ ਮਹਿਸੂਸ ਕਰਨਾ ਮੁਸ਼ਕਿਲ ਹੁੰਦਾ ਹੈ।
► ਰੁਕਾਵਟਾਂ ਉਹ ਡਰਾਉਣੀਆਂ ਚੀਜ਼ਾਂ ਹਨ ਜੋ ਤੁਸੀਂ ਉਸ ਵੇਲੇ ਦੇਖਦੇ ਹੋ ਜਦੋਂ ਤੁਸੀਂ ਟੀਚੇ ਤੋਂ ਆਪਣੀਆਂ ਅੱਖਾਂ ਹਟਾ ਲੈਂਦੇ ਹੋ।
► ਕੁਝ ਵੀ ਇੰਨਾ ਜ਼ਿਆਦਾ ਮੁਸ਼ਕਿਲ ਨਹੀਂ ਜੇ ਤੁਸੀਂ ਉਸ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਲਵੋ।
 
Top