ਰੱਬ ਗੇਰ ਦਿਉ ਦੰਦਾਂ ਦੇ ਭਾਰ ਹੈ ਜੀ ॥

ਕਈਂ ਲੋਕਾਂ ਨੂੰ ਵਿਦਿਆ ਦਾ ਹੰਕਾਰ ਹੁੰਦਾ,ਕਰਦੇ ਸਦਾ ਆਪਣਾ
ਹੀ ਪ੍ਰਚਾਰ ਹੈ ਜੀ ।
ਕਈਂ ਲੋਕਾਂ ਨੂੰ ਪੈਸੇ ਦਾ ਹੰਕਾਰ ਹੁੰਦਾ,ਭੁੱਲ ਜਾਂਦੇ ਕਿਆ ਓਕਾਤ ਹੈ
ਜੀ।
ਕਈ ਲੋਕਾਂ ਨੂੰ ਤਕੜੇ ਦਾ ਹੰਕਾਰ ਹੁੰਦਾ,ਧਰਤੀ ਝੱਲਦੀ ਨੀ ਕਹੇ
ਮੇਰਾ ਭਾਰ ਹੈ ਜੀ ।
ਹੰਕਾਰ ਕਰਿਆ ਤਾ ਲੋਕੋ ਬੱਕਰੇ ਨੇ,ਤਾਂਹੀ ਚਲੀ ਤੀ ਛੂਰੀ
ਕਟਾਰ ਹੈ ਜੀ ।
ਰਾਜੇ ਰੌਣ ਨੂੰ ਹੋਇਆ ਹੰਕਾਰ ਭਾਰੀ,ਤਾਂਹੀ ਰੁਲਿਆ ਰੌਣ ਦਾ
ਪ੍ਰਵਾਰ ਹੈ ਜੀ ।
ਕੇਸਰ ਸਿੰਘ ਹੰਕਾਰ ਨੂੰ ਛੱਡਦੇ ਬੇ,ਰੱਬ ਗੇਰ ਦਿਉ ਦੰਦਾਂ ਦੇ ਭਾਰ ਹੈ
ਜੀ ॥॥
 
Top