ਸਾਧ ਕੋਈ ਤੇਗ ਨੂੰ ਧਿਆਉਂਦਾ ਨਹੀਂਓ ਵੇਖਿਆ

~Guri_Gholia~

ਤੂੰ ਟੋਲਣ
ਸਾਧ ਕੋਈ ਤੇਗ ਨੂੰ ਧਿਆਉਂਦਾ ਨਹੀਂਓ ਵੇਖਿਆ
ਵੈਰੀਆਂ ਨੂੰ ਪਾਣੀ ਕੋਈ ਪਿਲਾਉਂਦਾ ਨਹੀਂਓ ਵੇਖਿਆ
ਸੀਸ ਕੋਲੋਂ ਹੋਇਆ ਧੜ ਵੱਖ ਨਹੀਂਓ ਵੇਖਿਆ
ਮਾਛੀਵਾੜੇ ਗਿੱਧਾ ਪਾਉਂਦਾ ਕੱਖ ਨਹੀਂਓ ਵੇਖਿਆ
ਅੰਬਰਾਂ ਦੇ ਥੱਲੇ ਜੀਹਨੇ ਲਹੂ ਨੂੰ ਕਸ਼ੀਦਿਆ
ਖਾਲਸੇ ਦਾ ਬੀਜ ਸੁੱਚੀ ਭੋਇੰ ਵਿੱਚ ਬੀਜਿਆ
ਐਨਾ ਨੂਰ ਕਦੇ ਪਰਤੱਖ ਨਹੀਂਓ ਵੇਖਿਆ
'ਕੱਲਾ-'ਕੱਲਾ ਬੰਦਾ, ਸਵਾ ਲੱਖ ਨਹੀਂਓ ਵੇਖਿਆ
ਮਾਛੀਵਾੜੇ ਗਿੱਧਾ ਪਾਉਂਦਾ ਕੱਖ ਨਹੀਂਓ ਵੇਖਿਆ ~
~ ਰਾਣੀ ਤੱਤ
 
Top