ਨਿਠੱਲਣਾਪਨ ਸਮਾਜ ਨੂੰ ਬਰਬਾਦ ਕਰਦਾ ਹੈ

Parv

Prime VIP
► ਜੇਕਰ ਤੁਸੀਂ ਸੱਚ ਕਹਿੰਦੇ ਹੋ ਤਾਂ ਤੁਹਾਨੂੰ ਕੁਝ ਯਾਦ ਰੱਖਣ ਦੀ ਲੋੜ ਨਹੀਂ ਰਹਿੰਦੀ।

► ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਪਹਿਲਾਂ ਤੋਂ ਸਾਡੀਆਂ ਹਨ, ਉਹ ਅਸੀਂ ਹੀ ਹਾਂ ਜੋ ਆਪਣੀਆਂ ਅੱਖਾਂ 'ਤੇ ਹੱਥ ਰੱਖ ਲੈਂਦੇ ਹਾਂ, ਫਿਰ ਰੋਂਦੇ ਹਾਂ ਕਿ ਕਿੰਨਾ ਹਨੇਰਾ ਹੈ।

► ਮਨ ਦੀ ਕਮਜ਼ੋਰੀ ਤੋਂ ਵੱਧ ਭਿਆਨਕ ਹੋਰ ਕੋਈ ਪਾਪ ਨਹੀਂ ਹੈ।
► ਹਿੰਦੂ ਸੰਸਕ੍ਰਿਤੀ ਅਧਿਆਤਮਿਕਤਾ ਦੀ ਬੁਨਿਆਦ 'ਤੇ ਆਧਾਰਿਤ ਹੈ।
► ਡਰ ਹੀ ਬਰਬਾਦੀ ਅਤੇ ਪਾਪ ਦਾ ਪ੍ਰਮੁੱਖ ਕਾਰਨ ਹੈ।
► ਮੀਂਹ ਦੌਰਾਨ ਸਾਰੇ ਪੰਛੀ ਟਿਕਾਣੇ ਦੀ ਭਾਲ ਕਰਦੇ ਹਨ ਪਰ ਬਾਜ਼ ਬੱਦਲਾਂ ਦੇ ਉਪਰ ਉਡ ਕੇ ਮੀਂਹ ਨੂੰ ਹੀ ਚੁਣੌਤੀ ਦਿੰਦੇ ਹਨ। ਸਮੱਸਿਆਵਾਂ ਕਾਮਨ ਹਨ ਪਰ ਤੁਹਾਡਾ ਨਜ਼ਰੀਆ ਮਾਇਨੇ ਰੱਖਦਾ ਹੈ।
► ਤੁਹਾਨੂੰ ਆਪਣੇ ਅੰਦਰੋਂ ਹੀ ਵਿਕਾਸ ਕਰਨਾ ਹੁੰਦਾ ਹੈ ਕੋਈ ਤੁਹਾਨੂੰ ਸਿਖਾ ਨਹੀਂ ਸਕਦਾ। ਕੋਈ ਤੁਹਾਨੂੰ ਅਧਿਆਤਮਿਕ ਨਹੀਂ ਬਣਾ ਸਕਦਾ। ਤੁਹਾਨੂੰ ਸਿਖਾਉਣ ਵਾਲਾ ਕੋਈ ਹੋਰ ਨਹੀਂ ਤੁਹਾਡੀ ਆਤਮਾ ਹੀ ਹੈ।
► ਆਤਮਵਿਸ਼ਵਾਸ ਅਤੇ ਸਖ਼ਤ ਮਿਹਨਤ, ਸਫਲਤਾ ਤੇ ਜਿੱਤ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਦਵਾਈ ਹੈ।
► ਜਾਗੋ,ਉਠੋ ਅਤੇ ਤਦ ਤੱਕ ਨਾ ਰੁਕੋ ਜਦ ਤੱਕ ਟੀਚੇ ਤੱਕ ਨਹੀਂ ਪਹੁੰਚ ਜਾਂਦੇ।
► ਉਲਟ ਹਾਲਾਤ ਵਿਚ ਕੁਝ ਲੋਕ ਟੁੱਟ ਜਾਂਦੇ ਹਨ ਅਤੇ ਕੁਝ ਰਿਕਾਰਡ ਤੋੜ ਦਿੰਦੇ ਹਨ।
► ਦੇਸ਼ ਦਾ ਸਭ ਤੋਂ ਵਧੀਆ ਦਿਮਾਗ ਕਲਾਸ ਰੂਮ ਦੇ ਆਖਰੀ ਬੈਂਚ 'ਤੇ ਵੀ ਮਿਲ ਸਕਦਾ ਹੈ।
► ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ ਪਰ ਆਪਣੀਆਂ ਆਦਤਾਂ ਤਾਂ ਬਦਲ ਸਕਦੇ ਹੋ ਅਤੇ ਨਿਸ਼ਚਿਤ ਤੌਰ 'ਤੇ ਤੁਹਾਡੀਆਂ ਆਦਤਾਂ ਤੁਹਾਡਾ ਭਵਿੱਖ ਬਦਲ ਦੇਣਗੀਆਂ।
► ਜਿੱਤਣ ਵਾਲੇ ਵੱਖਰੀਆਂ ਚੀਜ਼ਾਂ ਨਹੀਂ ਕਰਦੇ,ਉਹ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਕਰਦੇ ਹਨ।
 
Top