"ਇੱਕ ਖਤ ਅਖੌਤੀ ਜਥੇਦਾਰ ਦੇ ਨਾਮ "

"ਇੱਕ ਖਤ ਅਖੌਤੀ ਜਥੇਦਾਰ ਦੇ ਨਾਮ "
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ..!
ਮਹਾਂਪੁਰਖੋ ਪਤਾ ਲੱਗਾ ਸਿਰਸੇ ਵਾਲੇ ਰਾਮ ਰਹੀਮ ਨੂੰ ਮਾਫੀ ਮਿਲਗੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ,ਦੱਸ ਸਕਦੇ ਓ ਕੀ ਖਾਸ ਕਾਰਨ ਸੀ ਮਾਫ ਕਰਨ ਦੇ ਉਹ ਵੀ ਅੱਠ ਸਾਲ ਦੇ ਲੰਬੇ ਵਕਫੇ ਬਾਅਦ ਉਹ ਵੀ ਕਿੰਨੀਆਂ ਮਾਵਾਂ ਦੇ ਪੁੱਤ,ਸੁਹਾਗਣਾਂ ਦੇ ਸੁਹਾਗ, ਭੈਣ ਦੇ ਭਰਾ, ਮਰਾਓਣ ਤੋਂ ਬਾਅਦ .. ਲਿਆ ਸਕਦੇ ਓ ਵਾਪਸ ..? ਮਾਫੀਨਾਮਾਂ ਤਾਂ ੳੁਦੋਂ ਹੀ ਪਹੁੰਚ ਗਿਆ ਮਾਫ ਕਰਨਾ ਸੀ ੳੁਦੋਂ ਹੀ ਕਰ ਦਿੰਦੇ ਕੌਮ ਦਾ ਨੁਕਸਾਨ ਤਾਂ ਨਾ ਹੁੰਦਾ.. ਪਰ ਤੁਹਾਡਾ ਤਾਂ ਮਕਸਦ ਈ ਐ ਕੌਮ ਨੂੰ ਤਬਾਹ ਕਰਨਾ ਆਰ.ਐਸ.ਐਸ ਦੇ ਹੱਥ ਠੋਕਿਓ .ਕੀ ਕਸੂਰ ਸੀ ਪ੍ਰੇਮੀ ਪਰਿਵਾਰਾਂ ਦਾ ਜਿਹਨਾਂ ਨੂੰ ਤੁਹਾਡੇ ਹੁਕਮਨਾਮੇ ਕਾਰਨ ੳੁਹਨਾਂ ਦੀਅਾਂ ਧੀਆਂ ਦੇ ਅਨੰਦ ਕਾਰਜ਼ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਣ ਤੋਂ ਵੀ ਇਨਕਾਰ ਕਰ ਗਿਆ .... ਜਾਓ ਛੇਕ ਦਿਓ ਮੈਨੂੰ ਵੀ ਸਿੱਖ ਕੌਮ ਚੋਂ ਮੈਨੂੰ ਪਰਵਾਹ ਨਹੀਂ ਕਿਓਂ ਕਿ ਮੈਂ ਤੁਹਾਨੂੰ ਜਥੇਦਾਰ ਮੰਨਦਾ ਈ ਨਹੀਂ .. ਸਿੱਖਾਂ ਦੇ ਸਰਬਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਬਾਦਲ ਦੇ ਕਬਜ਼ੇ ਵਾਲੀ ਸਾਧਾਰਨ ਇਮਾਰਤ ਬਣਾ ਕੇ ਰੱਖ ਦਿੱਤਾ .. ਮੇਰੀ ਨਜ਼ਰੇ ਤੁਸੀਂ ਕੌਮ ਦੇ ਜਥੇਦਾਰ ਨਹੀਂ ਬਲਕਿ ਬਾਦਲ ਦੇ ਕਬਜ਼ੇ ਵਾਲੀ ਉਸ ਇਮਾਰਤ ਦੇ ਚੌਂਕੀਦਾਰ ਓ ਬੱਸ ... ਜੇ ਮਾੜੀ ਮੋਟੀ ਸ਼ਰਮ ਬਚੀ ਤਾਂ ਅਸਤੀਫਾ ਦੇ ਕੇ ਕੌਮ ਤੋਂ ਮਾਫੀ ਮੰਗ ਭੁਲ ਬਖਸ਼ਾ ਲਵੋ ਨਹੀਂ ਤੁਹਾਡੀਅਾਂ ਆਓਣਾ ਵਾਲੀਆਂ ਪੁਸ਼ਤਾਂ ਦੱਸਣ ਲੱਗੀਆਂ ਵੀ ਸ਼ਰਮਾਓਣ ਗੀਆਂ ਕਿ ੳੁਹ ਕਿਸਦੀ ਔਲਾਦ ਹਨ...
ਬਾਕੀ ਰਹੀ ਕੌਮ ਨੂੰ ਖਤਮ ਕਰਨ ਦੀ ਗੱਲ ਉਹ ਭੁੱਲਜੋ .. ਬੜੇ ਆਏ ਬੜੇ ਗਏ ਮੁਕਾਓਣ ਵਾਲੇ .. ਇਹ ਨਾ ਖਤਮ ਹੋਈ ਨਾ ਹੋਣੀ ..ਖਾਲਸੇ ਦੇ ਨਿਸ਼ਾਨ ਸਦਾ ਝੂਲਦੇ ਰਹੇ ਤੇ ਝੂਲਦੇ ਹੀ ਰਹਿਣਗੇ..!!
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।
. Babbu Khosa Tumberbhan
 

Attachments

  • 12036620_958025680924887_7746964826032028782_n.jpg
    12036620_958025680924887_7746964826032028782_n.jpg
    12.7 KB · Views: 134
Top