ਕੋਈ ਸੋਹਣੀ ਸ਼ਾਮ ਦੇਜਾ ...

ਯਾਰਾ ਮੈਨੂੰ ਵੀ ਕੋਈ ਸੋਹਣੀ ਸ਼ਾਮ ਦੇਜਾ
ਐਸ ਉੱਜੜੇ ਦੇ ਨਾਂ ਕੋਈ ਪੈਗਾਮ ਦੇਜਾ
ਆਪਣੇ ਮੁਹੂੰ ਕੋਈ ਹੋਰ ਨਵਾਂ ਨਾਮ ਦੇਜਾ
ਨਾ ਲਕੋ ਰਖ ਹੁਣ ਤਾਂ ਸ਼ਰੇਆਮ ਦੇਜਾ
ਦਰਦਾਂ ਵਾਸਤੇ ਮੇਰੇ ਕੋਈ ਬਾਮ ਦੇਜਾ
ਮੇਰੇ ਵਰਗਾ ਮੈਨੂੰ ਕੋਈ ਗੁਲਾਮ ਦੇਜਾ
ਸਜ਼ਾ ਬੜੀ ਹੋਈ ਕੋਈ ਤਾਂ ਅੰਜਾਮ ਦੇਜਾ
ਕੰਬਦੇ ਹਥਾਂ ਵਿੱਚ ਭਰਿਆ ਇੱਕ ਜਾਮ ਦੇਜਾ
ਆਖਰੀ ਇੱਕ ਯਾਰ ਨੂੰ ਸਲਾਮ ਦੇਜਾ

ਯਾਰਾ ਮੈਨੂੰ ਵੀ ਕੋਈ ਸੋਹਣੀ ਸ਼ਾਮ ਦੇਜਾ ...

"ਬਾਗੀ"
 
Top