ਪ੍ਰਸਿੱਧ ਸਿੱਖ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅ

jassmehra

(---: JaSs MeHrA :---)


ਕਰਮ ਸਿੰਘ ਹਿਸਟੋਰੀਅਨ ਦਾ ਜਨਮ 22 ਮਾਰਚ 1884 ਨੂੰ ਅੰਮ੍ਰਿਤਸਰ ਦੇ ਇਤਿਹਾਸਕ ਮਹੱਤਤਾ ਵਾਲੇ ਕਸਬੇ ਝਬਾਲ ਵਿਚ ਹੋਇਆ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਚੌਧਰੀ ਲੰਗਾਹ ਦੇ ਖਾਨਦਾਨ ਵਿਚੋਂ ਸ: ਹਕੀਕਤ ਸਿੰਘ ਦੇ ਪੋਤਰੇ ਅਤੇ ਸ: ਝੰਡਾ ਸਿੰਘ ਦੇ ਸਪੁੱਤਰ ਸਨ। ਮੁੱਢਲੀ ਸਿੱਖਿਆ ਝਬਾਲ ਤੋਂ ਪਾਸ ਕਰਕੇ ਮਿਡਲ ਦੀ ਪੜ੍ਹਾਈ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਪਾਸ ਕੀਤੀ। ਦਸਵੀਂ ਤਰਨ ਤਾਰਨ ਤੋਂ ਕਰਨ ਉਪਰੰਤ ਸੰਨ 1902 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਐੱਫ. ਐੱਸ. ਸੀ. ‘ਚ ਦਾਖਲਾ ਲਿਆ। ਇਸ ਸਮੇਂ ਸਿੰਘ ਸਭਾ ਲਹਿਰ ਦਾ ਉਭਾਰ ਹੋ ਰਿਹਾ ਸੀ। ਆਪ ਨੇ ਸਿੱਖ ਰਾਜ ਦੀਆਂ ਢਹਿੰਦੀਆਂ ਤੇ ਚੜ੍ਹਦੀਆਂ ਕਲਾਂ ਬਾਰੇ ਖੋਜ ਕਰਕੇ ਇਤਿਹਾਸ ਲਿਖਣ ਦੀ ਚਾਹਨਾ ਕਾਰਨ ਪੜ੍ਹਾਈ ਵਿਚੇ ਹੀ ਛੱਡ ਦਿੱਤੀ। ਐੱਫ. ਐੱਸ. ਸੀ. ਦੇ ਆਖਰੀ ਸਾਲ ਦੇ ਇਮਤਿਹਾਨ ਛੱਡ ਕੇ ਆਪ ਇਤਿਹਾਸ ਦੇ ਖੋਜ ਕਾਰਜਾਂ ‘ਚ ਜੁਟ ਗਏ। ਕਰਮ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕਾ, ਮਦੀਨਾ ਤੇ ਬਗਦਾਦ ਦੀ ਯਾਤਰਾ ਬਾਰੇ ਖੋਜ ਕਰਨ ਦਾ ਉਦੇਸ਼ ਲੈ ਕੇ ਇਨ੍ਹਾਂ ਹੀ ਸਥਾਨਾਂ ਉੱਪਰ ਜਾਣ ਦਾ ਫੈਸਲਾ ਕੀਤਾ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪ ਭਾਈ ਤਖਤ ਸਿੰਘ ਨੂੰ ਫਿਰੋਜ਼ਪੁਰ ਜਾ ਕੇ ਮਿਲੇ। ਭਾਈ ਤਖਤ ਸਿੰਘ ਇਸਤਰੀ ਵਿੱਦਿਆ ਦੇ ਖੇਤਰ ਵਿਚ ਪਾਏ ਵੱਡੇ ਯੋਗਦਾਨ ਕਰਕੇ ਜਾਣੇ ਜਾਂਦੇ ਹਨ। ਪਟਿਆਲਾ ਸਟੇਟ ਦੇ ਮੁੱਖ ਮੰਤਰੀ ਸਰ ਜੋਗਿੰਦਰ ਸਿੰਘ ਨੇ ਕਰਮ ਸਿੰਘ ਨੂੰ ਸਟੇਟ ਹਿਸਟੋਰੀਅਨ ਮੁਕਰਰ ਕਰਕੇ ਰਾਜ ਦਰਬਾਰ ਵਿਚ ਨੌਕਰੀ ਦੇ ਦਿੱਤੀ ਪਰ ਅਜ਼ਾਦ ਤੌਰ ‘ਤੇ ਨਿਰਪੱਖ ਇਤਿਹਾਸ ਲਿਖਣ ਕਾਰਨ ਆਪ ਨੇ ਛੇਤੀ ਹੀ ਇਹ ਨੌਕਰੀ ਛੱਡ ਦਿੱਤੀ। ਆਪ ਅਚਾਨਕ ਹੀ ਬਿਮਾਰ ਹੋ ਗਏ। ਇਲਾਜ ਨਾ ਕਰਵਾਇਆ, ਲਾਪ੍ਰਵਾਹੀ ਕਾਰਨ ਤਪਦਿਕ ਹੋ ਗਿਆ। ਬਿਮਾਰੀ ਜ਼ਿਆਦਾ ਵਧਣ ਕਾਰਨ 10 ਸਤੰਬਰ 1930 ਨੂੰ ਕੌਮ ਦਾ ਇਹ ਅਣਮੋਲ ਹੀਰਾ ਅਚਾਨਕ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਕਰਮ ਸਿੰਘ ਹਿਸਟੋਰੀਅਨ ਦੇ ਲੜਕਿਆਂ ਦੇ ਪਰਿਵਾਰ ਬੱਸੀ ਪਠਾਣਾ (ਫਤਹਿਗੜ੍ਹ ਸਾਹਿਬ), ਰਾਜਪੁਰਾ (ਪਟਿਆਲਾ) ਅਤੇ ਅਜੀਤਗੜ੍ਹ ਵਿਖੇ ਰਹਿ ਰਹੇ ਹਨ।
 
Top