ਯਾਰੋ ਇਹੀ ਸਾਡੇ ਪੇਂਡੂ ਨੇ.

~Guri_Gholia~

ਤੂੰ ਟੋਲਣ
ਇਹ ਮੂੰਹ ਤੇ ਲੇਪੇ ਪੋਚੇ ਨੀ ਕਰਦੇ,
ਥੋਡੇ ਸ਼ਹਿਰੀਆਂ ਆਂਗੂੰ,
ਕੁਦਰਤੀ ਸੁਹੱਪਣ ਮੱਥੇ ਤੇ ਝਲਕਦਾ ਇਹਨਾਂ ਦੇ...
ਇਹਨਾਂ ਨੂੰ ਨੀ ਪਤਾ ਫ਼ੇਅਰ ਐੰਡ ਲਵਲੀ ਦਾ,
ਇਹ ਤਾਂ ਗਾਚ੍ਹੀ ਨਾਲ਼ ਬੂਥਾ ਚਮਕਾ ਕੇ
ਵਾਛਾਂ ਖਿਲਾਰਨ ਵਾਲੇ ਪੇਂਡੂ ਨੇ....
ਪੈਂਟੀਨ ਦੀ ਡੱਬੀ ਦੇ ਖਰਚੇ ’ਚ
ਇੱਥੇ ਦੋ ਦਿਨ ਦਾ ਡੰਗ ਸਰ ਜਾਂਦਾ...
ਫ਼ਿਰ ਵੀ ਸ਼ਹਿਰੀਆਂ ਤੋਂ ਕੂਲ਼ੇ ਵਾਲ਼
ਨਿੱਤ ਦਹੀਂ ਨਾਲ਼ ਨਹਾਉਣ ਵਾਲ਼ੇ...
ਇਹ ਤਾਂ ਸਾਡੇ ਪੇਂਡੂ ਨੇ....
ਸਫ਼ੈਦੇ ਦੀ ਲੱਕੜ੍ਹ ਆੰਗੂ ਅੱਦਰੋਂ ਮਜਬੂਤ ਕਲਾਈਆਂ,
ਜਿਹੜੀਆਂ ਸਵਾ ਮਣ ਦਾ ਟੋਕਰਾ ਚੱਕਣ ਲੱਗੇ ਵੀ ਨਹੀਂ ਡੋਲਦੀਆਂ...
ਏਨੇ ਕੁ ਕੰਮ ਨਾਲ
ਥੋਡੇ ਸ਼ਹਿਰ ਦੀ ਮੰਢ੍ਹੀਰ ’ਚੋਂ ਸਾਇਦ
ਕਿਸੇ ਇੱਕ ਅੱਧੇ ਦਾ ਮਣਕਾ ਹਿੱਲ ਜੇ...
ਇਹ ਉਹ ਨਾਜ਼ੁਕ ਕਲੀਆਂ ਨਹੀਂ,
ਜਿੰਨਾਂ ਨੂੰ ਠੰਢ ’ਚ ਵੈਸਲੀਨ ਦੀ ਲੋੜ੍ਹ ਪਵੇ..
ਇਹਨਾਂ ਦੇ ਤਾਂ ਸਰ੍ਹੋਂ ਦਾ ਤੇਲ ਪਿੰਡੇ ’ਚ ਰਚਿਆ ਹੁੰਦਾ,
ਜਿਹਨੂੰ ਸ਼ਹਿਰੀ 'ਆਇਲੀ ਸਕਿਨ' ਕਹਿੰਦੇ ਨੇ...
ਯਾਰੋ ਇਹੀ ਸਾਡੇ ਪੇਂਡੂ ਨੇ...
ਇੱਥੇ ਵਿਆਹ ਦੀ ਤਿਆਰੀ ਲਈ
4 ਘੰਟੇ ਬਿਊਟੀ ਪਾਰਲਰ ਤੇ ਨਹੀਂ ਲਗਦੇ
ਇਂਥੇ ਸਿਰਫ਼ ਰਸਮ ਨਹੀਂ ਨਿਭਾਈ ਜਾਂਦੀ,
ਸਗੋਂ ਅਸਲ ’ਚ ਮਲ਼ਿਆ ਜਾਂਦਾ ਹੈ 'ਵੱਟਣਾ' ....
ਮਲ਼-ਮਲ਼ ਕੇ ਲਾੜ੍ਹੇ/ਲਾੜ੍ਹੀ ਦੀ ਨਾਹੀ ਧੋਈ ਹੁੰਦੀ ਆ,
ਤੇ ਮੈਲ਼ ਏਦਾਂ ਲਹਿੰਦੀ ਆ
ਜਿਵੇਂ ਸੱਪ ਦੀ ਕੁੰਜ ਉੱਤਰਦੀ ਹੋਵੇ.....
ਇੱਥੇ ਵਿਆਹ ਦੀ ਪਾਰਟੀ ’ਚ ਪੈੱਗ ਲਾਉਣ ਨਾਲੋਂ
ਪਹਿਲੋਂ ਅਨੰਦ ਕਾਰਜ ’ਚ ਮਸ਼ਰੂਫ਼ ਹੋਣਾ ਜ਼ਰੂਰੀ ਹੁੰਦੈ...
ਜਿੰਨੇ ਨੁੰ ਥੋਡੇ ਸ਼ਹਿਰੀਆਂ ਦੀ ਬਰਾਤ ਤਿਆਰ ਹੋਕੇ ਢੁੱਕਦੀ ਐ,
ਇੱਥੇ ਤਾਂ ਨਿੱਕੇ ਜਵਾਕਾਂ ਦਾ ਗੱਡੀ ਮੂਹਰੇ ਹੋਕੇ ਪੈਸੇ ਲੁੱਟਣ ਦਾ ਵੇਲਾ ਹੋ ਜਾਂਦੈ....
ਆਈਂ ਕਦੇ,
ਕਦੇ ਮੇਰੇ ਪਿੰਡਾਂ ਦਾ ਓਹ ਵੇਲਾ ਦੇਖਣ ਲਈ...
ਓਹ ਸਾਦਗੀ, ਓਹ ਭੋਲਾਪਣ ਦੇਖੀ
ਜਿਹੜ੍ਹਾ ਘੁਣ ਖਾਦੀ ਲੱਕੜ੍ਹ ਵਾਂਗ ਖਤਮ ਹੁੰਦਾ ਜਾ ਰਿਹੈ...
ਇਸ ਤੋਂ ਪਹਿਲਾਂ ਕਿ
ਹਨੀ ਸਿੰਘ ਵਰਗੇ
ਇੱਥੇ ਦੀ ਪਵਿੱਤਰਤਾ ਨੂੰ ਵੀ
ਲੱਚਰਤਾ ਦਾ ਰੂਪ ਦੇ ਦੇਣ....
ਇਸ ਤੋਂ ਪਹਿਲਾਂ ਕਿ
ਇਸ ਪਵਿੱਤਰ ਹੁਸਨ ਤੇ
ਚੀਜ਼ੀਆਂ ਦਾ ਟੈਗ ਲੱਗ ਜਾਏ....
ਵੇਖ ਲੈ ਰੱਜ ਕੇ....
ਇਹ ਨਾ ਹੋਵੇ ਕਿ
ਪੱਛਮੀ ਸੱਭਿਅਤਾ ਦੀ ਹੋੜ੍ਹ ’ਚ ਲੱਗੀਆਂ
ਸਭ ਪਾਸੇ
ਬਣਾਉਟੀ ਗੁੱਡੀਆਂ ਹੀ ਦਿਸਣ ਲੱਗ ਜਾਣ....
ਕਦੇ ਆ ਵੜ੍ਹੀ
ਦੇਖਣ ਲਈ ਕਿ
ਕਿੰਝ ਸੁਹੱਪਣ ਵਸਦੈ
ਓਸ ਪਿੰਡ ਦੀ ਇੱਕ ਮੁਟਿਆਰ ’ਚ
ਫ਼ੇਰ ਸ਼ਾਇਦ ਸਮਝੇ ਤੂੰ
ਕਿ ਜੀਨ ਅਤੇ ਟੌਪ ਤੋਂ ਬਿਨਾਂ
ਕਿੰਝ ਅਲੱਗ ਹੁੰਦਾ ਏ ਪੰਜਾਬੀ ਸੂਟ....
ਫ਼ੇਰ ਤੇਰੇ ਪੱਲ੍ਹੇ ਪਊ,
ਕਿ 'ਵੈਕਸਿੰਗ' ਬਿਨਾਂ ਵੀ
ਇੱਕ ਨਾਰ ਦਾ ਹੁਸਨ ਕਿੰਝ ਰੁਸ਼ਨਾਉਂਦਾ ਏ.

unknown writer
 
Top