ਖਿਆਲਾਂ ਦੀ ਕੈਦ ਚੋਂ ਉਹ ਜਦੋਂ ਦੂਰ ਹੋ ਗਿਆ

ਗਜ਼ਲ
ਖਿਆਲਾਂ ਦੀ ਕੈਦ ਚੋਂ ਉਹ ਜਦੋਂ ਦੂਰ ਹੋ ਗਿਆ i
ਉਹ ਨ੍ਹੇਰ ਰਸਤਿਆਂ ਤੇ ਸਦਾ ਨੂਰ ਹੋ ਗਿਆ i

ਕੋਸਾਂ ਹੀ ਦੂਰ ਰਹਿਣ ਇਹ ਰੂਹਾਂ ਮਿਲਾਪ ਤੋਂ,
ਜਿਸਮਾਂ ਦਾ ਸਿਰਫ ਮੇਲ ਹੀ ਮਸ਼ਹੂਰ ਹੋ ਗਿਆ i

ਸੱਜਦੇ ਤਾਂ ਕਰ ਰਹੇ ਨੇ ਉਹ ਫੁੱਲਾਂ ਦੇ ਰੋਜ ਹੀ,
ਹੁੰਦੀ ਕਲੀ ਵੀ ਕਤਲ ਇਹ ਦਸਤੂਰ ਹੋ ਗਿਆ i

ਝੁਕਿਆ ਨਹੀਂ ਕਦੇ ਮੈਂ ਗਮਾਂ ਦੀ ਵੀ ਫੌਂਜ ਤੋਂ,
ਪਰ ਇਸ਼ਕ ਸਾਹਮਣੇ ਤਾਂ ਮੈਂ ਮਜਬੂਰ ਹੋ ਗਿਆ i

ਲਿਖਦਾ ਰਹੇ ਸਦਾ ਉਹ ਭਲਾਈ ਦੇ ਵਾਸਤੇ,
ਸਾਹਿਤ ਦੀ ਨਜ਼ਰ ਵਿਚ ਵੀ ਉਹ ਮੰਜੂਰ ਹੋ ਗਿਆ i

ਖਾਲੀ ਹੀ ਤੁਰ ਗਿਆ ਸੀ ਸਿਕੰਦਰ ਜਹਾਂਨ ਤੋਂ,
ਤੂੰ ਪਰ ਸ਼ੁਮਾਰ ਦੌਲਤ ਤੇ ਮਗਰੂਰ ਹੋ ਗਿਆ i

ਤੈਨੂੰ ਗਜਲ ਦੇ ਵਾਂਗ ਸਜਾਉਂਦਾ ਰਿਹਾ ਹਾਂ ਮੈਂ,
ਹਰ ਸ਼ਿਅਰ ਤੇਰੀ ਮਾਂਗ ਦਾ ਸਿੰਧੂਰ ਹੋ ਗਿਆ i
ਆਰ.ਬੀ.ਸੋਹਲ
 
Top