ਤੇਰਾ ਪਰਦਾ ਕੱਜ ਨਹੀਂ ਹੋਣਾ

KARAN

Prime VIP
ਤੇਰਾ ਪਰਦਾ ਕੱਜ ਨਹੀਂ ਹੋਣਾ
ਮੈਥੋਂ ਚੁੱਪ ਰਹਿ ਅੱਜ ਨਹੀਂ ਹੋਣਾ
ਦਿਲ ਦਾ ਮਾਸ ਖੁਆ ਦੇਨੇ ਆਂ
ਫਿਰ ਵੀ ਤੇਰਾ ਰੱਜ ਨਹੀਂ ਹੋਣਾ
ਮਾਰ ਕੇ ਪੁੱਛਨੈਂ ਵੱਜੀ ਤੇ ਨਹੀਂ
ਤੇਰੇ ਜਿਹਾ ਨਿਰਲੱਜ ਨਹੀਂ ਹੋਣਾ
ਨੌ ਸੌ ਚੂਹੇ ਖਾ ਬੈਠੀ ਏ
ਹੁਣ ਬਿੱਲੀ ਤੋਂ ਹੱਜ ਨਹੀ ਹੋਣਾ
ਵੈਸੇ ਦਿਲ ਤਾਂ ਕਰਦੈ ਮੇਰਾ
ਪਰ ਦੁੱਖਾਂ ਤੋਂ ਭੱਜ ਨਹੀਂ ਹੋਣਾ ........ Zaildar Pargat Singh
 
Top