ਯਾਰ ਹਰ ਇੱਕ ਵਚਿੱਤਰ ਹੁੰਦਾ ਏ....

ਯਾਰ ਹਰ ਇੱਕ ਵਚਿੱਤਰ ਹੁੰਦਾ ਏ
ਕੋਈ ਵਖਰਾ ਈ ਘੜਿਆ ਚਰਿੱਤਰ ਹੁੰਦਾ ਏ
ਕੋਈ ਹੁੰਦਾ ਦੋਸਤ ਕੋਈ ਮਿੱਤਰ ਹੁੰਦਾ ਏ
ਰਿਸ਼ਤਾ ਯਾਰੀ ਦਾ ਸੱਬ ਤੋਂ ਪਵਿੱਤਰ ਹੁੰਦਾ ਏ

ਰਿਸ਼ਤਾ ਹੁੰਦਾ ਏ ਦਿਲਾਂ ਵਿੱਚਕਾਰ
ਨਿਭਦਾ ਨਾਲ ਏ ਉਮਰਾਂ ਦੇ ਪ੍ਯਾਰ
ਮੇਹਕ ਰੇਹਂਦੀ ਏ ਜ਼ਿੰਦਗੀ ਪੂਰੀ
ਜਿਵੇਂ ਜ਼ਿੰਦਗੀ ਤੇ ਛਿੜਕਿਆ ਇੱਤਰ ਹੁੰਦਾ ਏ

ਰਿਸ਼ਤਾ ਯਾਰੀ ਦਾ ਸੱਬ ਤੋਂ ਪਵਿੱਤਰ ਹੁੰਦਾ ਏ

ਕਦੇ ਲੜਨਾ ਕਦੇ ਖੜਨਾ ਪੱਕੇ ਕੰਮ ਯਾਰਾਂ ਦੇ
ਮੂੰਹ ਮੋੜ ਦਿੰਦੇ ਯਾਰ ਚਲਦੇ ਹਥ੍ਯਾਰਾਂ ਦੇ
ਲਕੋ ਯਾਰਾਂ ਵਿਚ ਹੁੰਦਾ ਨਹੀਂ ਕਿਸੇ ਗੱਲ ਦਾ
ਝੂਠੇ ਯਾਰ ਦੇ ਭਾਗ ਬਸ ਲਿੱਤਰ ਹੁੰਦਾ ਏ

ਰਿਸ਼ਤਾ ਯਾਰੀ ਦਾ ਸੱਬ ਤੋਂ ਪਵਿੱਤਰ ਹੁੰਦਾ ਏ

ਸੱਤ ਸਮੁੰਦਰਾਂ ਪਾਰ ਵੀ ਜੋ ਯਾਦ ਕਰਦੇ
ਕਦੋਂ ਮਿਲ ਜਾਵੇ ਯਾਰ ਕੋਈ ਰੇਹਂਦੇ ਮਰਦੇ
ਕੁਝ ਵੱਸ ਇੱਕੋ ਸ਼ੇਹਰ ਨਹੀਂ ਟੈਮ ਕੱਡਦੇ
ਐਨਾ ਕੰਜਰਾਂ ਲਈ ਬਣਿਆ ਬਸ ਛਿੱਤਰ ਹੁੰਦਾ ਏ

ਰਿਸ਼ਤਾ ਯਾਰੀ ਦਾ ਸੱਬ ਤੋਂ ਪਵਿੱਤਰ ਹੁੰਦਾ ਏ

ਏ ਰਿਸ਼ਤਾ ਨਾ ਫੈਦਾ ਨੁਕਸਾਨ ਵੇਖਦਾ
ਬਸ ਦਿਲਾਂ ਵਿਚ ਵਸਦੇ ਅਰਮਾਨ ਦੇਖਦਾ
ਗੱਲਾਂ ਯਾਰਾਂ ਦੀਆਂ ਸੁਣ ਹੋ ਜੇ ਬਾਗੋ ਬਾਗ ਦਿਲ
ਮਜ਼ਾ ਵਖਰਾ ਏ ਵਿੱਚ ਹਰ ਟਿਚਰ ਹੁੰਦਾ ਏ

ਰਿਸ਼ਤਾ ਯਾਰੀ ਦਾ ਸੱਬ ਤੋਂ ਪਵਿੱਤਰ ਹੁੰਦਾ ਏ

ਮੈਂ ਤਾਂ ਦਿਨ ਕੱਟਾਂ ਯਾਰਾਂ ਨੂੰ ਚੇਤੇ ਕਰਦਾ
ਮੇਰਾ ਰੂਹ ਦੀ ਖੁਰਾਕ ਬਿਨਾ ਨਹੀਓਂ ਸਰਦਾ
ਲਿਖ ਚਾਰ ਅਲਫਾਜ਼ ਦਿਲ ਦੀਆਂ ਕਹ ਲੈਨਾ
ਰਖਿਆ ਅਖਾਂ ਮੁਰੇ ਯਾਰਾਂ ਦਾ ਚਿੱਤਰ ਹੁੰਦਾ ਏ

ਰਿਸ਼ਤਾ ਯਾਰੀ ਦਾ ਸੱਬ ਤੋਂ ਪਵਿੱਤਰ ਹੁੰਦਾ ਏ

"ਬਾਗੀ"
 
Top