ਕਲਮ ਕੇਹਂਦੀ ਆ ਜਜਬਾਤ ਮੇਰੇ ...........

ਕਲਮ ਕੇਹਂਦੀ ਆ ਜਜਬਾਤ ਮੇਰੇ
ਜੇਹੜੇ ਮੁਹੂੰ ਕਹਨੇ ਨਹੀਂ ਆਉਂਦੇ
ਕੁਝ ਰੁੱਸੇ ਚਿਰ੍ਰਾਂ ਤੋਹੰ ਬੈਠੇ ਨੇ
ਮੈੰਨੂ ਰੁੱਸੇ ਮਨੋਣੇ ਨਹੀ ਆਉਂਦੇ

ਤੂਫਾਨ ਦਿੱਲਾਂ ਵਿਚ ਕ਼ੈਦ ਨੇ ਜੋ
ਮੈਨੂ ਕਾਬੂ ਪੋਣੇ ਨਹੀ ਆਉੰਦੇ
ਪਿਠ ਛੁਰੀ ਖੋਬਨ ਦੀ ਰੀਤ ਆ ਅੱਜ
ਮੈਨੂ ਯਾਰ ਮਰੋਣੇ ਨਹੀ ਆਉਂਦੇ

ਇੱਜਤਾਂ ਦੀ ਭੁਖੀ ਦੁਨਿਯਾ ਸਾਰੀ
ਯਾਰ ਨਾਮ ਕਮੋਣੇ ਨਹੀ ਆਉਂਦੇ
ਰੱਬ ਦੀ ਗੋਲ ਏਸ ਧਰਤੀ ਤੇ
ਮੈਨੂ ਪੈਰ ਜਮੋਣੇ ਨਹੀ ਆਉਂਦੇ

ਦੁਖ ਤੋਂ ਸੁਖੀ ਨਾ ਜੱਗ ਤੇ ਕੋਈ
ਯਾਰ ਦੁਖ ਹੰਡੋਨੇ ਨਹੀ ਆਉਂਦੇ
ਕ੍ਯੂਂ ਪਰਦਾ ਰਖਾਂ ਓਸ ਮਾਲਿਕ ਤੋਂ
ਜੇ ਮੈਨੂ ਐਬ ਲੁਕੋਣੇ ਨਹੀ ਆਉਂਦੇ

ਕਲਮ ਕੇਹਂਦੀ ਆ ਜਜਬਾਤ ਮੇਰੇ
ਜੇਹੜੇ ਮੁਹੂੰ ਕਹਨੇ ਨਹੀਂ ਆਉਂਦੇ
ਕੁਝ ਰੁੱਸੇ ਚਿਰ੍ਰਾਂ ਤੋਹੰ ਬੈਠੇ ਨੇ
ਮੈੰਨੂ ਰੁੱਸੇ ਮਨੋਣੇ ਨਹੀ ਆਉਂਦੇ......

" ਬਾਗੀ "
 
Top