KARAN
Prime VIP
ਮੁੜ ਮਗਰੇ ਜਾਣ ਨੂੰ ਚਿੱਤ ਕਰਦੈ
ਜਦੋੰ ਸੈਕਲ ਤੇ ਦੌਰ ਸੀ ਗੱਡਿਆੰ ਦਾ
ਲੋਕ ਸਨ ਬਹੁਤ ਮਿਲਾਪੜੇ ਤੇ
ਸਤਿਕਾਰ ਦਿਲੀੰ ਸੀ ਵੱਡਿਆੰ ਦਾ
ਮੁੜ ਚਿੱਠੀਆੰ ਪਾਉਣ ਨੂੰ ਚਿੱਤ ਕਰਦੈ
ਨਿੱਬ ਵਾਲੇ ਪੈਨ ਤੇ ਦਵਾਤਾੰ ਨਾਲ
ਖੁਸ਼ਖਬਰੀ ਜਦੋੰ ਲੈ ਆਉੰਦਾ ਓੁਦੋੰ
ਮੋੜੀਦਾ ਸੀ ਡਾਕੀਆ ਸੌਗਾਤਾੰ ਨਾਲ
ਪੱਗ ਹੂ-ਬ-ਹੂ ਰੰਗਾਉਣ ਨੂੰ ਚਿੱਤ ਕਰਦੈ
ਰੰਗ ਫ਼ਿੱਕੜੇ ਜਿਹੇ ਦੀ ਬੁਸ਼ਟ ਨਾਲ
ਜੱਦੋ ਜਹਿਦ ਵੀ ਚਿਰਾੰ ਤੋੰ ਨਹੀੰ ਕੀਤੀ
ਲੜ ਆਖਰੀ ਛੋਟੇ ਦੁਸ਼ਟ ਨਾਲ
ਮੇਰਾ ਮੇਲੇ ਜਾਣ ਨੂੰ ਚਿੱਤ ਕਰਦੈ
ਸਵਾਦ ਚੱਖਿਆ ਨਹੀੰ ਜਲੇਬ ਇਮਰਤੀਆੰ ਦਾ
ੳਹ ਪਰਚੀਆੰ ਪੱਟੇ ਵੀ ਚਿਰ ਹੋਇਆ
ਇਨਾਮ ਨਿਕਲਦਾ ਸੀ ਜਿੱਥੇ ਸ਼ਰਤੀਆੰ ਦਾ
ਮੁੜ ਚਾਦਰਾ ਲਾਉਣ ਨੂੰ ਚਿੱਤ ਕਰਦੈ
ਜੁੱਤੀ ਤੇ ਮੋਰ ਕਢਾ ਕੇ ਬਈ
ਹੋਵੇ ਡਾੰਗ ਧਰੀ ਇੱਕ ਮੋਢੇ ਤੇ
ਤੇਲ ਸਰੋੰ ਦੇ ਨਾਲ ਲਿਸ਼ਕਾ ਕੇ ਬਈ
ਮੇਰਾ ਸਮਾੰ ਖੜਾਉਣ ਨੂੰ ਚਿੱਤ ਕਰਦੈ
ਜਿੱਥੇ ਦਾਦੇ ਤੇ ਪੜਦਾਦੇ ਹੋਣ
ਕੋਈ ਗੱਲ ਸੁਣਾਵੇ ਉਸ ਵੇਲੇ ਦੀ
ਮੇਰੀ ਨੌਲੇਜ ਦੇ ਵਿੱਚ ਵਾਧੇ ਹੋਣ
ਪ੍ਰੀਤ ਕੰਵਲ