ਪਾਣੀ ਡੁੱਲਣੋੰ ਤਿਆਰ ਖੜਾ, ਪਾਪ ਦਾ ਘੜਾ ਨਕੋ ਨੱਕ ਭਰ&#

KARAN

Prime VIP
ਠੱਗ ਹੁਕਮਰਾਨ ਹੋ ਗਏ , ਕਮਾ ਕੇ ਬਦੀ ਹੈ ਭੁੱਲੇ ਨੇਕੀ
ਫ਼ੱਟ ਭਰਨੋ ਬਾਹਰ ਹੋਏ ਜਿਨ੍ਹਾੰ ਅੱਗ ਦੁੱਖ ਤਕਲੀਫ ਦੀ ਸੇਕੀ
ਅੱਜ ਕਿਸੇ ਤੋੰ ਲੁਕਿਆ ਨਈ ਤਸ਼ੱਦਦ ਜੋ ਸੂਬੇ ਤੇ ਕਰਿਆ
ਪਾਣੀ ਡੁੱਲਣੋੰ ਤਿਆਰ ਖੜਾ , ਪਾਪ ਦਾ ਘੜਾ ਨਕੋ ਨੱਕ ਭਰਿਆ

ਗੱਲਾੰ ਵਿੱਚ ਸੁਣਦੇ ਸਾੰ ਅਸਾੰ ਸੀ ਨਹੀੰ 47 ਤੱਕਿਆ
ਨਕਸ਼ਾ ਪੰਜਾਬ ਦਾ ਸੀ ਓੁਦੋੰ ਵੀ ਹਿੰਦ ਨੇ ਦਾਅ ਤੇ ਰੱਖਿਆ
ਧਰਮਾੰ ਦੇ ਨਾਅ ਉੱਤੇ ਸ਼ਿਖਰੀੰ ਕੱਟ ਵੱਢ ਦਾ ਬੱਦਲ ਵਰਿ੍ਆ
ਪਾਣੀ ਡੁੱਲਣੋੰ ਤਿਆਰ ਖੜਾ , ਪਾਪ ਦਾ ਘੜਾ ਨਕੋ ਨੱਕ ਭਰਿਆ

ਅਜੇ ਮਸਾੰ ਹੀ ਸੰਭਲੇ ਸਾੰ ਕਿ ਆ ਗਈ ਸਿਰ ਚੜ੍ਹ ਜੂਨ 84
ਸੱਤਾ ਦੇ ਲੋਭੀਆੰ ਨੇ ਓੁਦੋੰ ਵੀ ਖੇਡੇ ਦਾਅ ਸਿਆਸੀ
ਹੱਕ ਅਣਖ ਦੇ ਖਾਤਰ ਸੀ ਲਹੂ ਹਰਿਮੰਦਰ ਦੇ ਵਿੱਚ ਚੜ੍ਹਿਆ
ਪਾਣੀ ਡੁੱਲਣੋੰ ਤਿਆਰ ਖੜਾ , ਪਾਪ ਦਾ ਘੜਾ ਨਕੋ ਨੱਕ ਭਰਿਆ

ਤੰਗ ਆ ਕੇ ਸਿਸਟਮ ਤੋੰ ਮਜੋਰਟੀ ਪੁੱਤ ਪਰਦੇਸੀ ਹੋ ਗਏ
ਹਰਗਿਜ਼ ਨਾ ਸਮਝ ਲੈਣਾ "ਪ੍ਰੀਤ ਕੰਵਲ" ਗੂੜ੍ਹੀ ਨਿੰਦਰ ਸੋ ਗਏ
ਸਿਰ ਕੱਢਵਾੰ ਜਵਾਬ ਮਿਲੂ ਜੀਹਦੇ ਤੋੰ ਜਿੰਨਾ ਕੁ ਵੀ ਸਰਿਆ
ਪਾਣੀ ਡੁੱਲਣੋੰ ਤਿਆਰ ਖੜਾ , ਪਾਪ ਦਾ ਘੜਾ ਨਕੋ ਨੱਕ ਭਰਿਆ

ਪ੍ਰੀਤ ਕੰਵਲ
 

D_Bhullar

Bhullarz
Re: ਪਾਣੀ ਡੁੱਲਣੋੰ ਤਿਆਰ ਖੜਾ, ਪਾਪ ਦਾ ਘੜਾ ਨਕੋ ਨੱਕ ਭ&#260

Sun Aey Takhta Waleya Asi Seh Na Sakiye Hor..
Baar Praye Malka Asi Beh Na Sakiye Hor..
Tere Malak Delhi Takht Ne Sanu Bahut Dikhaye Rang
Hun Singh Dubara Ladan Ge Ik Hor Azadi Jung...
 

#Jatt On Hunt

47
Staff member
Re: ਪਾਣੀ ਡੁੱਲਣੋੰ ਤਿਆਰ ਖੜਾ, ਪਾਪ ਦਾ ਘੜਾ ਨਕੋ ਨੱਕ ਭ&#260

:wah :wah
 
Top