ਮੈਂ ਹਾਂ ਤੇਰੇ ਹਿਸਾਬ ਦੇ ਸਦਕੇ

ਗਜ਼ਲ
ਮੈਂ ਹਾਂ ਤੇਰੇ ਹਿਸਾਬ ਦੇ ਸਦਕੇ i
ਗਮ ਮਿਲੇ ਨੇ ਖਿਤਾਬ ਦੇ ਸਦਕੇ i

ਹੋਸ਼ ਭੁੱਲਣੀ ਮੈਂ ਅੱਜ ਪਿਲਾ ਸਾਕੀ,
ਸੋਚ ਬਿਖਰੀ ਸ਼ਰਾਬ ਦੇ ਸਦਕੇ i

ਜ਼ੁਲਫ਼ ਉਸਦੀ ਘਟਾ ਹੈ ਜਿਓਂ ਛਾਈ,
ਵਰ੍ਹ ਗਿਆ ਜੋ ਸ਼ਬਾਬ ਦੇ ਸਦਕੇ i

ਚੰਨ ਬੱਦਲਾਂ ਨੇ ਘੇਰ ਕੇ ਰਖਿਆ,
ਨਿਕਲ ਆਇਆ ਨਕਾਬ ਦੇ ਸਦਕੇ i

ਪ੍ਰਸ਼ਨ ਆਪਣਾ ਵੀ ਹਾਣ ਲਭਦਾ ਹੈ,
ਮਿਲ ਗਿਆ ਹੁਣ ਜਵਾਬ ਦੇ ਸਦਕੇ i

ਮਿਲ ਗਿਆ ਹੈ ਸ਼ਬਾਬ ਫੁੱਲਾਂ ਤੋਂ,
ਹੁਸਨ ਮਿਲਿਆ ਗੁਲਾਬ ਦੇ ਸਦਕੇ i

ਇਸ਼ਕ ਵਿਚ ਅਮਰ ਨੇ ਸਦਾ ਹੀਰਾਂ,
ਜਿਸ ‘ਚ ਜਨਮੇ ਪੰਜਾਬ ਦੇ ਸਦਕੇ i

ਉਂਝ ਤਾਂ ਦਰਿਆ ‘ਚ ਡੁੱਬ ਗਈ ਸੁਹਣੀ,
ਅਮਰ ਹੋਈ ਝਨਾਬ ਦੇ ਸਦਕੇ i
ਆਰ.ਬੀ.ਸੋਹਲ
 
Top