ਦਰਦ ਦਿਲ ਦਾ ਅਸਾਂ ਜਗਾ ਰੱਖਿਆ

ਗਜ਼ਲ

ਦਰਦ ਦਿਲ ਦਾ ਅਸਾਂ ਜਗਾ ਰੱਖਿਆ i
ਨ੍ਹੇਰ ਸਧਰਾਂ ‘ਚੋਂ ਵੀ ਮੁਕਾ ਰੱਖਿਆ i

ਉਹ ਤਾਂ ਭਾਵੇਂ ਰਿਹਾ ਨਾ ਇਸ ਕਾਬਿਲ,
ਦਿਲ ‘ਚ ਫਿਰ ਵੀ ਅਸਾਂ ਬਿਠਾ ਰੱਖਿਆ i

ਬੇਵਫਾ ਨਾਮ ਦੇ ਰਹੇ ਲੋਕੀਂ,
ਨਾਮ ਜਿਸਦਾ ਅਸਾਂ ਵਫ਼ਾ ਰੱਖਿਆ i

ਭੇਂਟ ਉਹ ਕਰ ਰਹੇ ਨੇ ਗੁਲਦਸਤਾ,
ਉਸ ‘ਚ ਖੰਜਰ ਨੂੰ ਵੀ ਛੁਪਾ ਰੱਖਿਆ i

ਕੀ ਮੈਂ ਚਿਹਰੇ ਤੋਂ ਹੁਣ ਪੜਾਂ ਉਸਦੇ,
ਪਿਆਰ ਦਾ ਲਫਜ਼ ਹੀ ਮਿਟਾ ਰੱਖਿਆ i

ਲੱਥ ਜਾਵਾਂ ਕਿਵੇਂ ਮੈਂ ਰੂਹ ਅੰਦਰ,
ਜਿਸਮ ਨੇ ਫਾਸਲਾ ਵਧਾ ਰੱਖਿਆ i

ਕੀ ਕਰਾਂ ਮੌਤ ਤੇ ਗਿਲ੍ਹਾ ਕੋਈ,
ਮੈਨੂੰ ਜਿੰਦਗੀ ਨੇ ਹੀ ਜੁਦਾ ਰੱਖਿਆ i

ਨਾ ਕਰੇਗਾ ਕਦੇ ਉਹ ਛਾਂ ਪਿੱਪਲ,
ਕੰਧ ਉੱਤੇ ਹੈ ਜੋ ਉਗਾ ਰੱਖਿਆ i
ਆਰ.ਬੀ.ਸੋਹਲ



 
Top