ਦਿਲ ਤੇ ਲਿਖੇਆ ਨਾਂ ਤੇਰਾ...

ਮੇਰੇ ਦਿਲ ਤੇ ਲਿਖੇਆ ਨਾਂ ਤੇਰਾ ,ਦਸ ਤੈਨੂੰ ਕਿਵੇਂ ਭੁਲਾਵਾਂ ਮੈਂ

ਬੂਟਾ ਹਿਜਰਾਂ ਦਾ ਲਾਯਾ ਜੋ ,ਨਿੱਤ ਪਾਣੀ ਹੰਜੂਆਂ ਦਾ ਲਾਵਾਂ ਮੈਂ

ਨਾਂ ਤੂੰ ਮਿਲਦੀ ਨਾਂ ਮਿਲਦੇ ਦਰਦ ,ਤੇਰਾ ਏਹਸਾਨ ਕਿਦਾਂ ਚੁਕਾਵਾਂ ਮੈਂ

ਜਦੋਂ ਵਿੱਕ ਈ ਗਏ ਤੇਰੇ ਪ੍ਯਾਰ ਚ ਨੀ,ਮੁੱਲ ਆਪਣਾ ਕਿਥੋਂ ਪਾਵਾਂ ਮੈਂ

ਤੈਨੂੰ ਰੂਹ ਦਾ ਮੇਹਰਮ ਮਨਯਾ ਸੀ ,ਦਸ ਰੂਹ ਨੂੰ ਅੱਗ ਕਿੰਝ ਲਾਵਾਂ ਮੈਂ

ਮੇਰੀ ਮੰਜਿਲ ਤਾਂ ਤੂੰ ਹੀ ਸੀ ,ਕਿਸੇ ਹੋਰ ਰਾਹ ਕਿੱਦਾਂ ਜਾਵਾਂ ਮੈਂ

ਮੇਰੇ ਦਿਲ ਤੇ ਲਿਖੇਆ ਨਾਂ ਤੇਰਾ ,ਦਸ ਤੈਨੂੰ ਕਿਵੇਂ ਭੁਲਾਵਾਂ ਮੈਂ.....

ਮੇਰੇ ਲੇਖਾਂ ਵਿੱਚ ਜੇ ਨਹੀਂ ਸੀ ਤੂੰ ,ਕ੍ਯੂੰ ਤੇਰੀਆਂ ਸੋਹਾਂ ਖਾਂਵਾਂ ਮੈਂ

ਜੱਦ ਨਾਂ ਆਵੇ ਤੇਰਾ ਮੇਹਫਿਲ ਚ , ਨਾਂ ਆਪਣਾ ਕ੍ਯੂੰ ਮਿਟਾਵਾਂ ਮੈਂ

ਝੂਠਾ ਲਗਦਾ ਸੀ ਜੇ ਪ੍ਯਾਰ ਮੇਰਾ , ਐਂਵੇ ਕਰਦਾ ਰੇਹਾ ਤੈਨੂੰ ਛਾਵਾਂ ਮੈਂ

ਤੂੰ ਹੱਸ ਕੇ ਕੇਹਂਦੀ ਇੱਕ ਵਾਰੀ ਜੇ, ਨਾਤਾ ਤੋੜ ਦਿੰਦਾ ਨਾਲ ਸਾਹਵਾਂ ਮੈਂ

ਮੇਰੇ ਦਿਲ ਤੇ ਲਿਖੇਆ ਨਾਂ ਤੇਰਾ ,ਦਸ ਤੈਨੂੰ ਕਿਵੇਂ ਭੁਲਾਵਾਂ ਮੈਂ................

" ਬਾਗੀ "

 
Top