ਮੇਰੇ ਮਾਂ - ਪੇਓ ਮੇਰਾ ਰੱਬ

ਦੇਣਾ ਕਦੇ ਨਾ ਮੁੱਕਣਾ ਮਾਂ ਪੇਓ ਦਾ ਦੇਣਾ
ਜਨਮ ਲਓ ਹਜ਼ਾਰਾਂ ਤਾਂ ਵੀ ਥੋੜਾ ਈ ਪੈਣਾ

ਭੁਖ ਲੱਗੀ ਅੱਧ ਰਾਤੀਂ ਮਾਂ ਛਾਤੀ ਨਾਲ ਲਾਇਆ
ਪੇਓ ਨੇ ਬਣ ਕੇ ਘੋੜਾ ਮੋਡੇਆਂ ਉੱਤੇ ਘੁਮਾਇਆ

ਮਿਠੀਆਂ ਬੋਲ ਬੋਲ ਕੇ ਮਾਂ ਸਾਨੂੰ ਬੋਲਣ ਲਾਇਆ
ਪੇਓ ਨੇ ਫੜ ਕੇ ਉਂਗਲਾਂ ਸਾਨੂੰ ਤੁਰਨਾ ਸਖਾਇਆ

ਮਾਂ ਆਪ ਪੈ ਕੇ ਗਿਲ੍ਲੇਆਂ ਸਾਨੂੰ ਸੁੱਕੇ ਸੋਵਾਇਆ
ਪੇਓ ਨੇ ਕਰ ਕਰ ਮੇਹਨਤਾਂ ਸਾਨੂੰ ਵਧੀਆ ਖਵਾਇਆ

ਕਰਿਏ ਲਖਾਂ ਗਲਤੀਆਂ ਮਾਂ ਪਰਦੇ ਪਾਵੇ
ਹਥੋਂ ਨਿਕਲੇ ਸੱਬ ਕੰਮ ਬਾਪੂ ਨੱਪਟਾਵੇ

ਸਾਡੀਆਂ ਕੀਤਿਆਂ ਰੀਝਾਂ ਪੂਰੀਆਂ ਘੁੱਟ ਘੁੱਟ ਆਪਣਾ ਢਿਡ
ਮਜਾਲ ਕਿੱਤੇ ਜੇ ਨਿਸ਼ਾਨ ਕੋਈ ਚੇਹਰੇ ਤੇ ਆਵੇ

ਦੁਖੀ ਵੇਖ ਕੇ ਸਾਨੂੰ ਜੱਗ ਥ੍ਮਦਾ ਜਿਨਾ ਦਾ
ਖੁਸ਼ਿਯਾਂ ਸਾਡੀਆਂ ਨਾਲ ਸਾਹ ਉਹਨਾ ਨੂੰ ਆਵੇ

ਕਹਣਾ ਕੋਈ ਨਾ ਮੰਨਿਆ ਮਾਂ ਪੇਓ ਦਾ ਮੈਂ
ਪੁੱਤਰ ਮੇਰੇ ਵਰਗਾ ਕਦੇ ਜੱਗ ਤੇ ਨਾ ਆਵੇ

ਰੇਹਂਦੀ ਉਮਰ ਮਾਲਕਾ ਇੱਕੋ ਅਰਜੋਈ ਮੇਰੀ
ਸੁਖ ਪਾ ਦਵਾਂ ਓਹਨਾ ਦੀ ਝੋਲੀ ਲਾਵਾਂ ਖੁਸ਼ੀਆਂ ਦੀ ਢੇਰੀ

ਦੇਣਾ ਕਦੇ ਨਾ ਮੁੱਕਣਾ ਮਾਂ ਪੇਓ ਦਾ ਦੇਣਾ
ਜਨਮ ਲਓ ਹਜ਼ਾਰਾਂ ਤਾਂ ਵੀ ਥੋੜਾ ਈ ਪੈਣਾ

ਸੱਬ ਥੋੜਾ ਈ ਪੈਣਾ ..........

" ਬਾਗੀ "
 
Top