ਗਮਾਂ ਨਾਲ ਭਾਂਵੇ, ਯਰਾਨੇ ਬੜੇ ਨੇ

ਗਜ਼ਲ
ਗਮਾਂ ਨਾਲ ਭਾਂਵੇ, ਯਰਾਨੇ ਬੜੇ ਨੇ i
ਖੁਸ਼ੀ ਵਾਸਤੇ ਵੀ, ਬਹਾਨੇ ਬੜੇ ਨੇ i

ਰਿਹਾ ਕੋਲ ਮੇਰੇ , ਹੈ ਸਾਕੀ ਹਮੇਸ਼ਾਂ,
ਪਿਆਸੇ ਵੀ ਬੀਤੇ, ਜ਼ਮਾਨੇ ਬੜੇ ਨੇ i

ਗਿਰੇਂ ਹਾਂ ਖੜੇ ਹਾਂ,ਨਾ ਰੁਕਿਆ ਹੈ ਚੱਲਣਾ,
ਕਿ ਸਰ ਹੋਣ ਵਾਲੇ , ਨਿਸ਼ਾਨੇ ਬੜੇ ਨੇ i

ਨਾ ਲਹਿਰਾਂ ਤੋਂ ਕੋਈ ,ਵੀ ਅਨੁਮਾਨ ਲਾਓ,
ਸਮੁੰਦਰ ਦੇ ਹੇਠਾਂ, ਫਸਾਨੇ ਬੜੇ ਨੇ i

ਨਾ ਆਪਣਾ ਹੀ ਭਾਂਵੇ,ਕਦੇ ਪੀੜ ਹਰਦਾ,
ਭਲੀ ਖੈਰ ਮੰਗਦੇ, ਬੇਗਾਨੇ ਬੜੇ ਨੇ i

ਨਾ ਚਿਹਰੇ ਤੇ ਰੌਣਕ,ਨਾ ਬੁੱਲੀਆਂ ਤੇ ਹਾਸਾ,
ਦਿਲਾਂ ਦੇ ਵੀ ਖੰਡਰ, ਵਿਰਾਨੇ ਬੜੇ ਨੇ i

ਹੈ ਦੱਸਦੇ ਰੁਪਈਆ,ਨਾ ਕਢਦੇ ਉਹ ਕੌਡੀ,
ਵਿਖਾਵੇ ਲਈ ਤਾਂ , ਉਹ ਦਾਨੇ ਬੜੇ ਨੇ i

ਸ਼ਮਾਂ ਨੇ ਜਦੋਂ ਵੀ. ਜਲਾਇਆ ਹੈ ਆਪਾ,
ਉਜ਼ਾਲੇ ਨੇ ਛੇੜੇ , ਤਰਾਨੇ ਬੜੇ ਨੇ i
ਆਰ.ਬੀ.ਸੋਹਲ​
 
Top