ਧਰਤੀ ਕੋਲੋਂ ਅੱਕ ਗਿਆ ਬੰਦਾ, ਚੰਨ ਉਪਰ ਹੁਣ ਜਗਾ ਭਾਲ&#

KARAN

Prime VIP
ਧਰਤੀ ਕੋਲੋਂ ਅੱਕ ਗਿਆ ਬੰਦਾ, ਚੰਨ ਉਪਰ ਹੁਣ ਜਗਾ ਭਾਲਦੈ,,
ਕਿਉਂ ਪਿਛਲਿਆਂ ਨੁੰ ਭੁੱਲ ਜਾਂਦਾ ਹੈ, ਜਦ ਕੋਈ ਰਿਸ਼ਤਾ ਨਵਾਂ ਭਾਲਦੈ....

ਜਦ ਸੀ ਸੱਜਣ ਨਵਾਂ ਨਵੇਲਾ, ਨੇੜੇ ਹੋ ਹੋ ਬਹਿੰਦਾ ਸੀ,,
ਭੇਤ ਦਿਲਾਂ ਦੇ ਲੈਕੇ ਸਾਰੇ ਅੱਡ ਹੋਵਣ ਦੀ ਵਜਾਹ ਭਾਲਦੈ....

ਜਿਹੜਾ ਬਾਬੂ ਆਏ ਗਏ ਤੋਂ ਰੋਜ਼ ਹੀ ਠੰਡੇ ਪੀਂਦਾ ਰਿਹਾ,,
ਬੁੱਢੀ ਉਮਰੇ ਸ਼ਹਿਰ ਦੇ ਵਿੱਚੋਂ ਮਿੱਟੀ ਵਾਲਾ ਘੜਾ ਭਾਲਦੈ....

ਦੁਨੀਆ ਦੁੱਖ ਤੋਂ ਬਚਣ ਦੀ ਮਾਰੀ ਸੌ ਸੌ ਹੀਲੇ ਕਰਦੀ ਹੈ,,
ਸ਼ਾਇਰ ਸੱਚਮੁੱਚ ਪਾਗਲ ਹੁੰਦੈ, ਦੁੱਖ ਵਿੱਚੋਂ ਵੀ ਮਜ਼ਾ ਭਾਲਦੈ...

ਦੁੱਖ ਦੇ ਦੈਂਤ ਨੇ ਹਰ ਵਾਰੀ ਹੀ ਸਾਨੁੰ ਏਦਾਂ ਲੱਭ ਲਿਆ,,
ਸਿਖਰ ਦੁਪਹਿਰੇ ਜਿਉਂ ਇੱਕ ਧੋਬੀ ਆਪਣਾ ਲੰਗੜਾ ਗਧਾ ਭਾਲਦੈ...

ਤੇਰੇ ਮਗਰੋਂ ਜ਼ਿੰਦਗੀ ਦੇ ਵਿੱਚ ਗਜ਼ਲ ਆਸਰਾ ਸਾਹਾਂ ਨੁੰ,,
ਗਜ਼ਲ ਨੁੰ ਜਿਉਂਦੀ ਰੱਖਣ ਦੇ ਲਈ 'ਸ਼ੈਰੀ' ਅੱਖਰ ਸਦਾ ਭਾਲਦੈ...

Sharry Mann
 

[JUGRAJ SINGH]

Prime VIP
Staff member
Re: ਧਰਤੀ ਕੋਲੋਂ ਅੱਕ ਗਿਆ ਬੰਦਾ, ਚੰਨ ਉਪਰ ਹੁਣ ਜਗਾ ਭਾ&#261

:wah :wah very nice :)
 
Top