ਬਾਦਲ ਸਾਬ ਦਾ ਸੱਚ

Jrur pariyio ji
ਇਹ ਦਲ ਅਕਾਲੀ ਹੈ
ਇਹਦੀ ਬਾਤ ਨਿਰਾਲੀ ਹੈ
ਇਹ ਬਾਦਲ ਨਹੀਂ ਜੰਮਿਆ
ਜੰਮਿਆ ਅਬਦਾਲੀ ਹੈ।

ਇਹਨੂੰ ਵੋਟਾਂ ਨਾ ਪਾਇਓ
ਇਹਨੂੰ ਮੂੰਹ ਵੀ ਨਾ ਲਾਇਓ
ਇਹ ਮੋਦੀ ਦਾ ਪਿੱਠੂ
ਇੰਦਰਾ ਦਾ ਖਿਆਲੀ ਹੈ।

ਹਰਿਮੰਦਰ ਤੇ ਹਮਲਾ
ਏਹਦਾ ਵੀ ਹੱਥ ਸੀ'ਗਾ
ਏਹਦੇ ਤੇ ਭਰੋਸਾ ਕੀ
ਇਹ ਬੰਦਾ ਈ ਜਾਲ੍ਹੀ ਹੈ।

ਇਹ ਜੁੱਤੀਆਂ ਦਾ ਕੱਚਾ
ਛਿੱਤਰਾਂ ਦਾ ਘਾਟਾ ਹੈ
ਇਹਨੇ ਆਟਾ-ਦਾਲ਼ ਵੰਡ ਕੇ
ਸਾਡੀ ਕਿਸਮਤ ਖਾ'ਲੀ ਹੈ।

ਸਾਡੇ ਸਕੂਲਾਂ ਦਾ
ਉਹਨੂੰ ਕੀ ਫਿਕਰ ਹੋਣਾ
ਦਸ਼ਮੇਸ਼ ਅਕੈਡਮੀਆਂ ਦਾ
ਜੋ ਵਾਰਸ-ਵਾਲੀ ਹੈ।

ਨਾਨਕ ਨੂੰ ਵਰਤਿਆ ਹੈ
ਗੋਬਿੰਦ ਨੂੰ ਵਰਤਿਆ ਹੈ
ਇਹ ਫਖਰ-ਏ-ਕੌਮ ਨਹੀਂ
ਗਦਾਰ ਮਵਾਲੀ ਹੈ।

ਸਾਡੇ ਬਾਪੂ ਰਹਿ ਜਾਂਦੇ
ਹਰੇ ਪੱਤੇ ਗੋਲ਼ੀ ਤੇ
ਇਹਦੇ ਗੋਡੇ ਦੁਖਦਿਆਂ ਦੀ
ਅਮਰੀਕਾ ਭਿਆਲੀ ਹੈ।

ਚੰਡੀਗੜ੍ਹ ਲੱਦ ਲੈਂਦੇ
ਰੜਕਾਂ ਵੀ ਕੱਢ ਲੈਂਦੇ
ਇਹਦੀ ਭਾਵੇਂ ਓਰਬਿਟ ਦਾ
ਪਰਮਿਟ ਮੁਹਾਲੀ ਹੈ।

ਇਸ ਮੁਲਕ ਦੇ ਡੁੱਬਣ ਦਾ
ਇਹਨੂੰ ਕੋਈ ਫਿਕਰ ਨਾਹੀਂ
ਇਹਦਾ ਕੁਨਬਾ ਤਰ ਜਾਵੇ
ਮੂੰਹ ਦਾ ਟਕਸਾਲੀ ਹੈ।

ਢਿੱਡ ਪਾਟਣ ਆਇਆ ਏ
ਕੋਈ ਕਸਰ ਨਹੀਂ ਬਾਕੀ
ਸਾਡੇ ਵਾਰੀ ਕੰਜਰ ਦਾ
ਖਜ਼ਾਨਾ ਹੀ ਖਾਲੀ ਹੈ।

‪#‎ਗੱਗਬਾਣੀ‬ ਲਿਖਦੀ ਹੈ
ਸੱਚ ਬਾਣੀ ਲਿਖਦੀ ਹੈ
ਨਾਂ ਦਾ ਪ੍ਰਕਾਸ਼ ਹੈ ਇਹ
ਨ੍ਹੇਰੇ ਦਾ ਵਾਲੀ ਹੈ।

(ਨਿਧੱੜਕ ਲੇਖਕ ਸੁਰਜੀਤ ਗੱਗ,,,
ਬੇਨਤੀ ਹੈ ਇਹ ਕਵਿਤਾ ਕਾਪੀ ਕਰ ਕੇ ਆਪਣੀ ਵਾਲ,ਪੇਜ਼ ਗਰੁੱਪ,ਵਟਸ ਐਪ ਸਭ ਤੇ ਪਾੳੁ,, ਸ਼ੇਅਰ ਨਾ ਕਰੌ ਲੋਕ ਵੇਖਦੇ ਨਹੀਂ,, ਕਾਪੀ ਕਰਨਾ)
 
Top