ਸਾਰੀਆਂ ਸਮੱਸਿਆਵਾਂ ਦਾ ਹੱਲ ਇਕ ਵਾਰ ਨਹੀਂ ਹੁੰਦਾ

Parv

Prime VIP
ਅਜੇ ਰਾਜਸਥਾਨ ਦੇ ਕਿਸੇ ਸ਼ਹਿਰ ਵਿਚ ਰਹਿੰਦਾ ਸੀ। ਉਹ ਗ੍ਰੈਜੂਏਟ ਸੀ ਅਤੇ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ ਪਰ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਸੀ। ਹਰ ਵੇਲੇ ਉਹ ਕਿਸੇ ਨਾ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਦੇ ਬਾਰੇ ਸੋਚਦਾ ਰਹਿੰਦਾ ਸੀ।
ਇਕ ਵਾਰ ਅਜੇ ਦੇ ਸ਼ਹਿਰ ਤੋਂ ਕੁਝ ਦੂਰੀ 'ਤੇ ਇਕ ਫਕੀਰ ਬਾਬੇ ਦਾ ਕਾਫਿਲਾ ਰੁਕਿਆ ਹੋਇਆ ਸੀ। ਸ਼ਹਿਰ ਵਿਚ ਹਰ ਪਾਸੇ ਉਨ੍ਹਾਂ ਦੀ ਚਰਚਾ ਸੀ। ਬਹੁਤ ਸਾਰੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉਨ੍ਹਾਂ ਕੋਲ ਪਹੁੰਚਣ ਲੱਗੇ। ਅਜੇ ਨੂੰ ਵੀ ਇਸ ਬਾਰੇ ਪਤਾ ਲੱਗਾ ਅਤੇ ਉਸਨੇ ਵੀ ਪੀਰ ਬਾਬਾ ਦੇ ਦਰਸ਼ਨ ਕਰਨ ਦਾ ਮਨ ਬਣਾਇਆ। ਛੁੱਟੀ ਦੇ ਦਿਨ ਤੜਕਸਾਰ ਹੀ ਅਜੇ ਉਨ੍ਹਾਂ ਦੇ ਕਾਫਿਲੇ ਤੱਕ ਪਹੁੰਚਿਆ। ਉਥੇ ਸੈਂਕੜੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਬੜੇ ਇੰਤਜ਼ਾਰ ਤੋਂ ਬਾਅਦ ਅਜੇ ਦਾ ਨੰਬਰ ਆਇਆ। ਉਸਨੇ ਬਾਬੇ ਨੂੰ ਕਿਹਾ,''ਬਾਬਾ, ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ, ਹਰ ਵੇਲੇ ਸਮੱਸਿਆਵਾਂ ਮੈਨੂੰ ਘੇਰੇ ਰਹਿੰਦੀਆਂ ਹਨ। ਕਦੀ ਆਫਿਸ ਦੀ ਟੈਨਸ਼ਨ ਰਹਿੰਦੀ ਹੈ, ਕਦੀ ਘਰ ਵਿਚ ਅਣਬਣ ਹੋ ਜਾਂਦੀ ਹੈ ਅਤੇ ਕਦੀ ਆਪਣੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਹਾਂ। ਬਾਬਾ ਕੋਈ ਅਜਿਹਾ ਹੱਲ ਦੱਸੋ ਕਿ ਮੇਰੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣ ਅਤੇ ਮੈਂ ਚੈਨ ਨਾਲ ਜੀਅ ਸਕਾਂ।''
ਬਾਬਾ ਮੁਸਕਰਾਏ ਤੇ ਬੋਲੇ,''ਪੁੱਤਰ, ਅੱਜ ਬਹੁਤ ਦੇਰ ਹੋ ਗਈ ਹੈ। ਮੈਂ ਤੇਰੇ ਸਵਾਲ ਦਾ ਜਵਾਬ ਕੱਲ ਸਵੇਰੇ ਦੇਵਾਂਗਾ ਪਰ ਕੀ ਤੂੰ ਮੇਰਾ ਇਕ ਛੋਟਾ ਜਿਹਾ ਕੰਮ ਕਰੇਂਗਾ?'' ''ਜ਼ਰੂਰ ਕਰਾਂਗਾ'', ਅਜੇ ਜੋਸ਼ ਨਾਲ ਬੋਲਿਆ। ਦੇਖੋ ਬੇਟਾ, ਸਾਡੇ ਕਾਫਿਲੇ ਵਿਚ ਸੌ ਊਠ ਹਨ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਵਾਲਾ ਅੱਜ ਬੀਮਾਰ ਹੋ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਅੱਜ ਰਾਤ ਤੂੰ ਇਨ੍ਹਾਂ ਦਾ ਖਿਆਲ ਰੱਖ ਅਤੇ ਜਦੋਂ ਸੌ ਦੇ ਸੌ ਊਠ ਬੈਠ ਜਾਣ ਤਾਂ ਤੂੰ ਵੀ ਸੌਂ ਜਾਈਂ। ਇੰਨਾ ਕਹਿੰਦੇ ਹੋਏ ਬਾਬਾ ਆਪਣੇ ਤੰਬੂ ਵਿਚ ਚਲੇ ਗਏ। ਅਗਲੀ ਸਵੇਰ ਬਾਬਾ ਅਜੇ ਨੂੰ ਮਿਲੇ ਅਤੇ ਪੁੱਛਿਆ,''ਹੋਰ ਬੇਟਾ, ਨੀਂਦ ਚੰਗੀ ਆਈ?'' ਅਜੇ ਨੇ ਕਿਹਾ,''ਕਿੱਥੇ ਬਾਬਾ ਮੈਂ ਤਾਂ ਇਕ ਪਲ ਵੀ ਨਹੀਂ ਸੌਂ ਪਾਇਆ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਸਾਰੇ ਊਠਾਂ ਨੂੰ ਬਿਠਾ ਨਹੀਂ ਸਕਿਆ, ਕੋਈ ਨਾ ਕੋਈ ਊਠ ਖੜ੍ਹਾ ਹੋ ਹੀ ਜਾਂਦਾ ਸੀ।'' ਅਜੇ ਦੁਖੀ ਹੁੰਦਾ ਹੋਇਆ ਬੋਲਿਆ। ਬਾਬਾ ਨੇ ਕਿਹਾ,''ਮੈਂ ਜਾਣਦਾ ਸੀ ਕਿ ਇਹੀ ਹੋਵੇਗਾ। ਅੱਜ ਤੱਕ ਕਦੀ ਅਜਿਹਾ ਨਹੀਂ ਹੋਇਆ ਕਿ ਇਹ ਸਾਰੇ ਊਠ ਇਕਸਾਰ ਬੈਠ ਜਾਣ।''
ਅਜੇ ਨਾਰਾਜ਼ਗੀ ਦੇ ਭਾਵ ਵਿਚ ਬੋਲਿਆ,''ਤਾਂ ਤੁਸੀਂ ਮੈਨੂੰ ਅਜਿਹਾ ਕਰਨ ਲਈ ਕਿਉਂ ਕਿਹਾ?'' ਬਾਬਾ ਬੋਲੇ,''ਬੇਟਾ, ਕੱਲ ਰਾਤ ਤੂੰ ਕੀ ਮਹਿਸੂਸ ਕੀਤਾ? ਇਹੀ ਕਿ ਚਾਹੇ ਜਿੰਨੀ ਵੀ ਕੋਸ਼ਿਸ਼ ਕਰ ਲਓ, ਸਾਰੇ ਊਠ ਇਕੋ ਵੇਲੇ ਨਹੀਂ ਬੈਠ ਸਕਦੇ। ਤੂੰ ਇਕ ਨੂੰ ਬਿਠਾਏਂਗਾ ਤਾਂ ਕਿਤੇ ਨਾ ਕਿਤੇ ਦੂਸਰਾ ਖੜ੍ਹਾ ਹੋ ਜਾਵੇਗਾ। ਇਸੇ ਤਰ੍ਹਾਂ ਤੂੰ ਇਕ ਸਮੱਸਿਆ ਦਾ ਹੱਲ ਕਰੇਂਗਾ ਤਾਂ ਕਿਸੇ ਕਾਰਨ ਦੂਸਰੀ ਖੜ੍ਹੀ ਹੋ ਜਾਵੇਗੀ।
 
Top