ਮੇਰੇ ਪਿੰਡ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ

KARAN

Prime VIP
ਮੇਰੇ ਪਿੰਡ ਸੂਰਜ ਕੁਝ ਹੋਰ ਤਰਾਂ ਡੁੱਬਦਾ ਹੈ
ਪਹਿਲਾਂ ਗੁਰਦਵਾਰਾ ਸਾਹਿਬ ਦੇ ਗੁਬੰਦ ਦੇ ਪਿਛਾੜੀ
ਲੋਟਨ ਕਬੂਤਰ ਵਾਂਗ ਬਾਜ਼ੀ ਲਾਉਂਦਾ ਹੈ
ਫਿਰ ਪਹਿਲਣਾ ਲਵੇਰੀਆਂ ਨਾਲ
ਢਾਬ ਵਿਚ ਇੱਕ ਤਾਰੀ ਲਾਉਂਦਾ ਹੈ
ਟਿੱਬੇ ਤੇ ਕੌਡੀ ਖੇਡਦੇ ਨਿਆਣਿਆਂ ਨੂੰ
ਘਰੋਂ ਘਰੀਂ ਪਹੁੰਚਾਉਂਦਾ ਹੈ
ਰਹਿਰਾਸ ਸੁਣਦਾ ਤੇ, ਡੰਡਾਉਤ ਕਰਦਾ ਹੈ,
ਪੀਰ ਫ਼ਕੀਰ ਧਿਆਉਂਦਾ ਹੈ,
ਦੱਸਿਆ ਨਾ,
ਰਾਤ ਭਰ ਵਿਛੋੜੇ ਨੂੰ ਬੜਾ ਦਿਲ ਤੇ ਲਉਂਦਾ ਹੈ
.....
ਤੁਹਾਡੇ ਸ਼ੀਹਰ ਵਾਂਗ ਨਹੀਂ
ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ਤੇ ਜਾ ਡਿੱਗੇ
ਤੇ ਇੱਕ ਦਮ, ਦਮ ਤੋੜ ਜਾਏ
ਮੇਰੇ ਪਿੰਡ ਦਾ ਸੂਰਜ ਕੁੱਝ ਹੋਰ ਤਰਾਂ ਡੁੱਬਦਾ ਹੈ ~

~ ਅਮਿਤੋਜ਼
 
Top