ਕੀ ਗੱਲ਼ ਜਨਾਬ ਇੰਨੀ ਦੂਰ ਜਾ ਕੇ ਬੈਠੇ ਆ ..

ਵਕਤ ਦੇ ਨਾਲ ਚੂਰ ਚੂਰ ਹੋ ਕੇ ਥੈਠੇ ਆ ..
ਵੇਬਫਾ ਖਿੱਤਾਬ ਨਾਲ਼ ਮਸ਼ਹੂਰ ਹੋ ਕੇ ਬੈਠੇ ਆ ..
ਉਹਦੇ ਲ਼ਈ ਦੂਆ ਮੰਗਿਆ ਪੀਰ ਤੇ ਜਾ ਜਾ ..
ਰੱਬ ਨੇ ਕੀਤੀਆਂ ਨਾ-ਮਨਜੂਰ ਹੋ ਕੇ ਬੈਠੇ ਆ ..
ਚੜੀ ਜਵਾਨੀ ਦੁੱਖਾਂ ਉਹਦਿਆਂ ਨੇ ਝੋਰ ਲ਼ਈ ..
ਮੁੱਖ ਸ਼ੋਹਣੇ ਤੋ ਬੇ-ਨੂਰ ਹੋ ਕੇ ਬੈਠੇ ਆ ..
ਇਸਕੇ ਦੇ ਮੈਖਾਨੇ ਵਿਚੋ ਐਸ਼ਾ ਜਾਮ ਪੀਤਾ ..
ਜਿੰਦਗੀ ਦੇ ਸਰੂਰ ਤੋ ਬੇ-ਸਰੂਰ ਹੋ ਕੇ ਬੈਠੇ ਆ ..
ਕਾਸ਼ ਉਸਨੂੰ ਵੀ ਹੋਵੇ ਅਹਿਸਾਸ ..
ਮਿਲਣ ਦੀ ਰੱਖੀ ਹੋਵੇ ਉਹਨੇ ਇਕ ਆਸ ..
ਆਵੇ ਅਮਰਪੁਰੇ ਵਿਚ ..
ਨਾ ਸਿਮਰ ਮਿਲ਼ੇ ਸਥਿਥਤ ..
ਰੋ ਰੋ ਕੀਰਲ਼ੇ ਉਹ ਪਾਵੇ ..
ਸ਼ਿਮਰ ਕੀਤੇ ਨਾ ਥਿਆਵੇ ..
ਖੋਰੇ ਕਿਸੇ ਨੂੰ ਉਹਦੇ ਤੇ ਤਰਸ ਆ ਜਾਵੇ .
ਮੇਰੇ ਤਕ ਆਉਣ ਦਾ ਦਸੇ ਉਹਨੂੰ ਰਾਹ ..
ਸ਼ਿਵਿਆਂ ਚ ਬਣੀ ਦੇਖ ਮੇਰੀ ਮੜੀ ..
ਨਾ ਹੋਵੇ ਉਹਨੂੰ ਵਿਸ਼ਵਾਸ਼ ..
ਨਾ ਆਵੇ ਉਹਨੂੰ ਮੋਤ ਮੇਰੀ ਰਾਸ ..
ਰਖ ਕੇ ਸਿਰ ਮੇਰੀ ਮੜੀ ਉਤੇ ਬੋਲ਼ੇ ਉਹ ..
ਕੀ ਗੱਲ਼ ਜਨਾਬ ਇੰਨੀ ਦੂਰ ਜਾ ਕੇ ਬੈਠੇ ਆ ..
ਸ਼ਿਮਰ ਸ਼ੰਦੀਲ਼ਾ
 
Top