ਜੇ ਮੰਜ਼ਿਲ ਪਿੰਡ ਦੇ ਸਿਵਿਆਂ ਤੱਕ

Singh-a-lion

Prime VIP
ਜੇ ਮੰਜ਼ਿਲ ਪਿੰਡ ਦੇ ਸਿਵਿਆਂ ਤੱਕ
ਤਾਂ ਐਨਾਂ ਖੌਰੂ ਪਾਉਣ ਦਾ ਕੀ ਫਾਇਦਾ,
ਹੋਵੇ ਕਰਜ਼ਾ ਸਿਰ ਤੇ ਆਣ ਚੜਿਆ
ਫੋਕੀ ਟੌਹਰ ਬਣਾਉਣ ਦਾ ਕੀ ਫਾਇਦਾ,
ਜੇ ਹੋਣ ਦਿਲ ਦੇ ਵਿੱਚ ਚਤੁਰਾਈਆਂ ਤਾਂ
ਫਿਰ ਪਿਆਰ ਜਤਾਉਣ ਦਾ ਕੀ ਫਾਇਦਾ,
ਬਾਪੂ ਤਰਸਦਾ ਤੁਰ ਜਾਏ ਰੋਟੀਆਂ ਤੋਂ
ਪਿੱਛੋਂ ਲੰਗਰ ਲਾਉਣ ਦਾ ਕੀ ਫਾਇਦਾ,
 
Top