ਜੇ ਤੂੰ ਮੈਨੂੰ ਛੋਹਿਆ ਹੁੰਦਾ

KARAN

Prime VIP
ਜੇ ਤੂੰ ਮੈਨੂੰ ਛੋਹਿਆ ਹੁੰਦਾ,
ਜੋ ਹੋਇਆ, ਨਾ ਹੋਇਆ ਹੁੰਦਾ,
ਕਾਸ਼ ਤੂੰ ਮੇਰੀ ਬੁੱਕਲ ਬਣਕੇ,
ਆਪਣਾ-ਆਪ ਲੁਕੋਇਆ ਹੁੰਦਾ........

ਤੇਰੀ-ਮੇਰੀ ਨਿਭਣੀ ਸੱਜਣਾ,
ਐਨੀ ਔਖੀ ਗੱਲ ਨਹੀਂ ਸੀ,
ਬੱਸ ਜੇ ਮੇਰੇ ਨਾਲ ਦਿਲੋਂ ਤੂੰ,
ਹੱਸਿਆ ਹੁੰਦਾ, ਰੋਇਆ ਹੁੰਦਾ........

ਮੇਰੇ ਵਰਗਾ ਤੂੰ ਨਾ ਹੋਇਆ,
ਹੋਰਾਂ ਵਰਗਾ ਮੈਂ ਨਾ ਹੋਇਆ,
ਚੰਗਾ ਸੀ ਜੇ ਮਿਲਣੋਂ ਪਹਿਲਾਂ,
ਇਕ-ਦੂਜੇ ਨੂੰ ਟੋਹਿਆ ਹੁੰਦਾ.......

ਇਕ ਦੀ ਤੋਰ ਫਕੀਰਾਂ ਵੱਲ ਸੀ,
ਇਕ ਦਾ ਜ਼ੋਰ ਸਰੀਰਾਂ ਵੱਲ ਸੀ,
ਕਾਸ਼ ਕਿਸੇ ਨੇ ਧਿਆਨ ਲਗਾਕੇ,
ਰੂਹਾਂ ਨੂੰ ਵੀ ਮੋਹਿਆ ਹੁੰਦਾ,
ਫਿਰ ਆਹ ਕੁਛ ਨਾ ਹੋਇਆ ਹੁੰਦਾ.........

Baba Beli
 
Top