ਸ਼ੁਰੂਆਤ ਦੀ ਉਡੀਕ ਹੈ

ਸ਼ੁਰੂਆਤ ਦੀ ਉਡੀਕ ਹੈ

ਪਿਆਸ ਭਰੇ ਦੀਦਿਆਂ ਨੂੰ ਝਾਤ ਦੀ ਉਡੀਕ ਹੈ
ਦਿਲ ਦੀ ਔੜ ਧਰਤ ਨੂੰ ਬਰਸਾਤ ਦੀ ਉਡੀਕ ਹੈ

ਦਿਨ ‘ਚ ਉਦਾਸੀਆਂ ਦਾ ਜੋਰ ਹੀ ਬਸ ਰਹਿ ਗਿਆ
ਰੂਹ ਨੂੰ ਦੇਵੇ ਤਾਜਗੀ ਉਸ ਰਾਤ ਦੀ ਉਡੀਕ ਹੈ

ਸੁਲਗਦੀ ਹੈ ਅੱਗ ਸੀਨੇ ਚਿਣਗ ਜੋ ਉਹ ਦੇ ਗਏ
ਭਾਂਬੜਾਂ ਨੂੰ ਮਚਨ ਲਈ ਹਾਲਾਤ ਦੀ ਉਡੀਕ ਹੈ

ਸਰਕਦੇ ਨੇ ਬੁੱਲ ਮੂਹੋਂ ਪਰ ਕੁਝ ਨਾ ਕਹਿ ਰਹੇ
ਖਾਹਿਸ਼ਾਂ ਨੂੰ ਪਾਂਧ ਲਈ ਜ਼ਜਬਾਤ ਦੀ ਉਡੀਕ ਹੈ

ਮੰਜਿਲਾਂ ਦੇ ਵੱਲ ਹੁਣ ਤੁਰ ਪਏ ਨੇ ਕਾਫ਼ਲੇ
ਹਮਸਫਰ ਦੇ ਤੁਰਨ ਦੀ ਸ਼ੁਰੂਆਤ ਦੀ ਉਡੀਕ ਹੈ
ਆਰ.ਬੀ.ਸੋਹਲ
progress.gif
 
Top