ਬਾਝੋਂ ਇੱਕ ਜਰਨੈਲ ਦੇ ਹਾਲ ਕੌਮ ਦੇ ਮਾੜੇ!

→ ✰ Dead . UnP ✰ ←

→ Pendu ✰ ←
Staff member
ਫਿਰਦੇ ਮੌਤ ਵਿਆਹੁਣ ਲਈ ਸਿਹਰੇ ਬੰਨ੍ਹੀ ਲਾੜੇ
ਬਾਝੋਂ ਇੱਕ ਜਰਨੈਲ ਦੇ ਹਾਲ ਕੌਮ ਦੇ ਮਾੜੇ!

ਧੋਖੇ ਨਾਲ ਮਰੇ ਸਾਨੂੰ ਮਾਰਿਆ ਨਾ ਬਲ ਨੇ
ਸਿਰ ਸਾਡੇ ਨੇ ਲੁਹਾਏ ਭੇਤੀਆਂ ਦੇ ਛਲ ਨੇ
ਸ਼ੇਰ ਕਾਬੂ ਵਿੱਚ ਕੀਤੇ ਟਿੱਡੀਆਂ ਦੇ ਦਲ ਨੇ
ਸਾਡੀਆਂ ਸ਼ਰਾਫ਼ਤਾਂ ਦੇ ਕੈਸੇ ਮਿਲੇ ਫਲ ਨੇ
ਵੰਡਾਂ, ਸਰਹੱਦਾਂ, ਸਾਡੇ ਘਰ ਪਏ ਉਜਾੜੇ
ਬਾਝੋਂ ਇੱਕ ਜਰਨੈਲ ਦੇ ਹਾਲ ਕੌਮ ਦੇ ਮਾੜੇ!

ਸਭ ਕੁਝ ਵਾਰ ਦਿੱਤਾ ਕੁਝ ਵੀ ਲੁਕਾਇਆ ਨਾ
ਔਕੜ ਦੇ ਵੇਲੇ ਦੱਸ ਸੀਨਾ ਕਿੱਥੇ ਡਾਹਿਆ ਨਾ?

ਪੰਜਾਬ ਦੀਆਂ ਨੇਕੀਆਂ ਦਾ ਕਿਸੇ ਮੁੱਲ ਪਾਇਆ ਨਾ
ਖੁਸ਼ੀਆਂ ਦਾ ਪਲ ਕੋਈ ਹਿੱਸੇ ਸਾਡੇ ਆਇਆ ਨਾ
ਜੇਲ੍ਹਾਂ ਅੰਦਰ ਡੱਕ ਦਿੱਤੇ ਮਾਵਾਂ ਦੇ ਲਾਲ ਦੁਲਾਰੇ
ਬਾਝੋਂ ਇੱਕ ਜਰਨੈਲ ਦੇ ਹਾਲ ਕੌਮ ਦੇ ਮਾੜੇ!

ਹੋਣ ਨਾ ਇਕੱਠੇ ਕਦੇ, ਪਾ ਕੇ ਬਹਿਗੇ ਵੰਡੀਆਂ
ਆਪੋ ਵਿੱਚ ਲੜ ਕਰਵਾਈਆਂ ਰੱਜ ਭੰਡੀਆਂ
ਵੱਖੋ ਵੱਖ ਜਥੇ ਬਣੇ, ਵੱਖੋ ਵੱਖ ਝੰਡੀਆਂ
ਮੁੜਕਾ ਨਾ ਆਉਣ ਦੇਣ, ਪਾਉਦੇਂ ਨੇ ਸੁਗੰਧੀਆਂ
ਸੰਧੂ ਜੜ੍ਹਾਂ ਵਿੱਚ ਬੈਠੇ ਏਹ ਸਾਧ ਜੋ ਲਗਾੜੇ
ਬਾਝੋਂ ਇੱਕ ਜਰਨੈਲ ਦੇ ਹਾਲ ਕੌਮ ਦੇ ਮਾੜੇ!

ਦਿਲ ਰੋਵੇ ਭੁੱਬੀਂ ਚੇਤੇ ਕਰ ਜੰਗਾਂ ਹਾਰੀਆਂ ਨੂੰ
ਮਨੋਂ ਹੈ ਵਿਸਾਰ ਦਿੱਤਾ ਕੌਮੀ ਦਾਵੇਦਾਰੀਆਂ ਨੂੰ
ਪੈਸੇ ਦਾ ਏ ਮੋਹ ਸਾਡੇ ਲੀਡਰ ਮਦਾਰੀਆਂ ਨੂੰ
ਕੌਮ ਸਾਰੀ ਵੇਚ ਦਿੱਤੀ ਦਿੱਲੀ ਦੇ ਵਪਾਰੀਆਂ ਨੂੰ
ਸਾਡੀ ਬੋਟੀ ਬੋਟੀ ਖਾਣ ਲਈ ਅੱਡੀ ਫਿਰਨ ਜਬਾੜੇ
ਬਾਝੋਂ ਇੱਕ ਜਰਨੈਲ ਦੇ ਹਾਲ ਕੌਮ ਦੇ ਮਾੜੇ!

‪ਜੁਗਰਾਜਸਿੰਘ‬
 
Top