ਦੇਸ਼ ਕੌਮ ਦਾ ਦੱਸੋ ਕੀ ਸਵਾਰਿਆ ਮਸਤਾਂ ਨੇ।

ਹੋ ਕੇ ਨਸ਼ੇ 'ਚ ਟੁੱਲ ਕਹਿਣ ਸਾਂਈ ਨਸ਼ੇ ਨਾ ਲਾਉਦੇ ਆ,
ਜਿਹੋ ਜਿਹਾ ਹੈ ਗੁਰੂ ,ਚੇਲੇ ਵੀ ਬਣਨਾ ਚਾਹੁੰਦੇ ਆ,
ਅਣਖ,ਆਬਰੂ,ਇੱਜਤ ਲਈ ਕੀ ਵਾਰਿਆ ਮਸਤਾੰ ਨੇ।
ਦੇਸ਼ ਕੌਮ ਦਾ ਦੱਸੋ ਕੀ ਸਵਾਰਿਆ ਮਸਤਾਂ ਨੇ।
ਗਰੀਬ ਲਈ ਕੀ ਕੀਤਾ ਇਹ ਭਰਿਆ ਨੂੰ ਭਰਦੇ ਆ,
ਜਿਹੜਾ ਕਰੇ ਤਰੀਫਾਂ ਬੋਰੀਆੰ ਢੇਰੀ ਕਰਦੇ ਆ,
ਤਾਹੀਓ ਕਹਿਣ ਗਵੱਈਏ ਸਾਨੂੰ ਤਾਰਿਆ ਮਸਤਾਂ ਨੇ।
ਬਾਬੇ ਜਿਹੜੇ ਬੀੜੀ ਲਾ ਗੱਦੀ ਤੇ ਬਹਿੰਦੇ ਨੇ,
ਕਿਉੰ ਵਰਜਣਗੇ ਜਿਹੜੇ ਆਪ ਨਜ਼ਾਰੇ ਲੈੰਦੇ ਨੇ,
ਕਿਹੜੀ ਆਫਤ ਨੂੰ ਹੈ ਭਲਾ ਵੰਗਾਰਿਆ ਮਸਤਾੰ ਨੇ।
ਜੋਰਾਵਰ ਸਿੰਘ ਫਤਿਹ ਸਿੰਘ ,ਅਜੀਤ ਜੁਝਾਰ ਸਾਡੇ,
ਕਿਉੰ ਧੂੰਏ ਵਿੱਚ ਰੁਲਗੇ ਅੱਜ ਨਲੂਏ ਸਰਦਾਰ ਸਾਡੇ,
ਜਕਰੀਆ ਖਾੰ ਤੋੰ ਵੀ ਭੈੜਾ ਡੰਗ ਮਾਰਿਆ ਮਸਤਾੰ ਨੇ।
ਘੋਲੀਏ ਦਾ ਜਰਨੈਲ ਕਹੇ ਵਾਰਿਸ ਪੰਜਾਬ ਦਿਉ,
ਲਿਖ ਫੇਰ ਬੇ-ਦਾਵਾ, ਨਾ ਸਿੱਖੋ ਜਵਾਬ ਦਿਉ,
ਥੋਡੇ ਦਿਲਾੰ 'ਚੋੰ "ਗੋਬਿੰਦ ਸਿੰਘ" ਵਿਸਾਰਿਆ ਮਸਤਾਂ ਨੇ।

ਜਰਨੈਲ ਘੋਲੀਆ
 
Top