ਨੀ ਤੇਰੀ ਖੈਰ ਹੋਵੇ

KARAN

Prime VIP
ਸਾਡੇ ਇਸ਼ਕੇ ਨੂੰ ਦਾਗ਼ ਬੀਬਾ ਲਾਉਣ ਵਾਲੀਏ
ਗੱਲਾਂ ਸੌ ਸੌ ਦਿਲ 'ਚ ਛੁਪਾਉਣ ਵਾਲੀਏ
ਨੀ ਤੇਰੀ ਖੈਰ ਹੋਵੇ...। .
ਸਾਨੂੰ ਛੱਡ ਹੋਰਾਂ ਨੂੰ ਨੀਂ ਪਾਉਣ ਵਾਲੀਏ
ਹੱਕ ਝੂਠਾ ਜਿਹਾ ਸਾਡੇ 'ਤੇ ਜਤਾਉਣ ਵਾਲੀਏ
ਨੀ ਤੇਰੀ ਖੈਰ ਹੋਵੇ...। .
ਸਾਨੂੰ ਝੂਠੇ ਜਿਹੇ ਲਾਰੇ ਨੀਂ ਤੂੰ ਲਾਉਣ ਵਾਲੀਏ
ਵਾਅਦੇ ਗ਼ੈਰਾਂ ਨਾਲ ਨਿੱਤ ਨੀਂ ਪੁਗਾਉਣ ਵਾਲੀਏ
ਨੀ ਤੇਰੀ ਖੈਰ ਹੋਵੇ...। .
ਨਾਮ ਸਾਡੇ ਨੂੰ ਨੀ ਲੇਖਾਂ 'ਚੋ ਮਿਟਾਉਣ ਵਾਲੀਏ
ਮਹਿੰਦੀ ਹੋਰ ਕਿਸੇ ਦੀ ਨੀ ਹੱਥੀਂ ਲਾਉਣ ਵਾਲੀਏ
ਨੀ ਤੇਰੀ ਖੈਰ ਹੋਵੇ...। .
'ਕਾਲੇ' ਕੋਲੋ ਖਹਿੜਾ ਨੀਂ ਛੁਡਾਉਣ ਵਾਲੀਏ
ਬਾਂਹਾਂ ਗੋਰੀਆਂ ਨੂੰ ਹੋਰਾਂ ਗਲ ਪਾਉਣ ਵਾਲੀਏ
ਨੀ ਤੇਰੀ ਖੈਰ ਹੋਵੇ...। ‪

Kala Toor‬
 
Top