Punjab News ਲੁਧਿਆਣੇ 'ਚ ਬੀ.ਐਮ.ਡਬਲਿਊ ਦੇ ਹੋਏ ਟੋਟੇ-ਟੋਟੇ

[MarJana]

Prime VIP


ਲੁਧਿਆਣਾ : ਇਕ ਵਾਰ ਫਿਰ ਲੁਧਿਆਣੇ 'ਚ ਬੀ.ਐਮ.ਡਬਲਿਊ ਨਾਲ ਤੇਜ਼ ਰਫਤਾਰ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਗਰਾਓਂ ਨੇੜੇ ਅਲੀਗੜ੍ਹ ਇਲਾਕੇ 'ਚ ਐਤਵਾਰ ਦੇਰ ਰਾਤ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਓਵਰ ਸਪੀਡ ਬੀ.ਐਮ.ਡਬਲਿਊਯ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਿਸ ਕਾਰ ਵਿਚ ਸਵਾਰ ਦੋ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਡੀ.ਐਮ.ਸੀ. 'ਚ ਭਰਤੀ ਕਰਵਾਇਆ ਗਿਆ ਹੈ। ਜਾਂਚ ਤੋਂ ਬਾਅਦ ਦੋਵੇਂ ਜ਼ਖਮੀਆਂ ਦੀ ਪਛਾਣ ਗੌਤਮ ਅਤੇ ਪਿਊਸ਼ ਦੇ ਰੂਪ 'ਚ ਹੋਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦੇਰ ਰਾਤ ਤੇਜ਼ ਰਫਤਾਰ ਬੀ.ਐਮ.ਡਬਲਿਊ. ਨੇ ਆਪਣਾ ਸੰਤੁਲਨ ਗਵਾ ਲਿਆ ਅਤੇ ਡਿਵਾਈਡਰ ਨਾਲ ਟਕਰਾਉਂਦੀ ਹੋਈ ਬੰਦਕਬਾਜ਼ੀਆਂ ਖਾਂਦੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਕਾਰ ਵਿਚ ਦੋ ਨੌਜਵਾਨ ਸਵਾਰ ਸਨ। ਇਥੇ ਰਾਹਤ ਦੀ ਗੱਲ ਤਾਂ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਲੁਧਿਆਣਾ 'ਚ ਬੀ.ਐਮ.ਡਬਲਿਊ ਕਾਰ 'ਚ ਰੇਸ ਲਗਾ ਕੇ ਸਟੰਟ ਕਰ ਰਹੇ ਨੌਜਵਾਨਾਂ ਨਾਲ ਭਿਆਨਕ ਹਾਦਸਾ ਵਾਪਰਿਆ ਸੀ। ਜਿਸ ਵਿਚ ਤਿੰਨ ਨੌਜਵਾਨਾਂ 'ਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।​
 
Top