ਪਿੰਜਰੇ ਦੇ ਵਿਚ ਤਾੜੀ ਜ਼ਿੰਦਗੀ

KARAN

Prime VIP
ਪਿੰਜਰੇ ਦੇ ਵਿਚ ਤਾੜੀ ਜ਼ਿੰਦਗੀ
ਮੌਤ ਦੇ ਨਾਲੋਂ ਮਾੜੀ ਜ਼ਿੰਦਗੀ
ਆਖਰ ਨੂੰ ਇੱਕ ਹੋਣਾ ਈ ਏ
ਮੌਤ ਲਾੜਾ ਤੇ ਲਾੜੀ ਜ਼ਿੰਦਗੀ
ਇੱਕ ਬੇਦਰਦ ਦੇ ਪਿੱਛੇ ਲੱਗਕੇ
ਐਂਵੇਂ ਅਸਾਂ ਉਜਾੜੀ ਜ਼ਿੰਦਗੀ
ਸੇਕਣ ਦੇ ਲਈ ਅੱਗ ਬਾਲ਼ੀ ਸੀ
ਤੇ ਹੁਣ ਫਿਰਦਾਂ ਸਾੜੀ ਜ਼ਿੰਦਗੀ......

Zaildar Pargat Singh
 
Top