ਮੇਰਾ ਬਾਪੂ ਭੋਲਾ ਕੀ ਜਾਣੇ

KARAN

Prime VIP


ਮੇਰਾ ਬਾਪੂ ਭੋਲਾ ਕੀ ਜਾਣੇ ਇਹਨਾਂ ਲੈਂਡ ਕਰੂਜ਼ਰ ਕਾਰਾਂ ਨੂੰ।
ਜਿਹਨੇ ਸਾਰੀ ਉਮਰ ਹੀ ਗੱਡੇ 'ਤੇ ਲੰਘਾਈ ਏ।
ਮੇਰਾ ਬਾਪੂ ਭੋਲਾ ਕੀ ਜਾਣੇ, ਏ.ਸੀ ਦੀ ਠੰਡੀ ਠਾਰ ਹਵਾ
ਜਿਹਨੇ ਹਾੜ੍ਹ ਦੀ ਧੁੱਪ ਪਿੰਡੇ 'ਤੇ ਹੰਡਾਈ ਏ।
ਮੇਰਾ ਬਾਪੂ ਭੋਲਾ ਕੀ ਜਾਣੇ ਐਡੀਡਸ ਦੇ ਬਰੈਂਡਾਂ ਨੂੰ
ਜਿਹਨੇ ਸਾਰੀ ਉਮਰ ਖੱਦਰ ਹੀ ਪਾਈ ਏ।
ਮੇਰਾ ਬਾਪੂ ਭੋਲਾ ਕੀ ਜਾਣੇ ਮਹਿਲ ਮੁਨਾਰੇ ਨੂੰ
ਜਿਹਨੇ ਸਾਰੀ ਉਮਰ ਕੱਚੀ ਕੁੱਲੀ 'ਚ ਲੰਘਾਈ ਏ।
ਮੇਰਾ ਬਾਪੂ ਭੋਲਾ ਕੀ ਜਾਣੇ ਡਾਲਰਾਂ 'ਤੇ ਪੌਂਡਾਂ ਨੂੰ
ਜਿਹਨੇ ਸਾਰੀ ਉਮਰ 'ਚ ਜੋੜੀ ਪਾਈ ਪਾਈ ਏ।
ਮੇਰਾ ਬਾਪੂ ਭੋਲਾ ਕੀ ਜਾਣੇ ਐਸ਼ ਪ੍ਰਸਤੀ ਨੂੰ
ਜਿਹਨੇ ਸਾਰੀ ਉਮਰ ਹੀ ਖੇਤਾਂ 'ਚ ਲੰਘਾਈ ਏ।
Kala Toor
 
Top