ਕਦੇ ਹੱਸ ਕੇ ਤਾਂ ਬੋਲ ਸੱਜਣਾ

KARAN

Prime VIP
ਕਦੇ ਹੱਸ ਕੇ ਤਾਂ ਬੋਲ ਸੱਜਣਾ।
ਗੰਢ ਦਿਲਾਂ ਵਾਲੀ ਖੋਲ੍ਹ ਸੱਜਣਾ।
ਕਾਹਤੋਂ ਬੁੱਲ੍ਹੀਆਂ 'ਤੇ ਚੁੱਪ ਛਾਈ ਏ
ਦੁੱਖ ਸੁੱਖ ਲੈ ਤੂੰ ਫੋਲ ਸੱਜਣਾ।
ਟੁੱਟੇ ਤਾਰੇ ਕਦ ਕੀਹਨੂੰ ਲੱਭੇ ਨੇ
ਐਵੇਂ ਮਿੱਟੀ ਨਾ ਫਰੋਲ ਸੱਜਣਾ।
ਦੱਸ ਕਾਹਤੋਂ ਲੋਕਾਂ ਪਿੱਛੇ ਲੱਗ ਕੇ
ਗੱਲਾਂ ਕਰੇਂ ਗੋਲ-ਮੋਲ ਸੱਜਣਾ।
'ਤੂਰ' ਛੱਡ ਪਰ੍ਹੇ ਆਕੜਾਂ ਨੂੰ
ਆ ਬਹਿਜਾ ਮੇਰੇ ਕੋਲ ਸੱਜਣਾ।
Kala Toor
 
Top