ਜੈਵਰਧਨੇ ਦੇ ਦੋਹਰੇ ਸੈਂਕੜੇ ਦੀ ਬਦੌਲਤ ਸ੍ਰੀਲੰਕ&#2622

[JUGRAJ SINGH]

Prime VIP
Staff member
ਢਾਕਾ. ਰਾਇਟਰਜ਼
29 ਜਨਵਰੀ p ਮਹਿਲਾ ਜੈਵਰਧਨੇ ਦੇ ਕੈਰੀਅਰ ਦੇ ਸੱਤਵੇਂ ਦੋਹਰੇ ਸੈਂਕੜੇ ਅਤੇ ਕਿਥੂਰੋਵਨ ਵਿਟਾਹਗੇ ਦੇ ਪਹਿਲੇ ਸੈਂਕੜੇ ਬਦੌਲਤ ਸ੍ਰੀਲੰਕਾ ਨੇ ਅੱਜ ਆਪਣੀ ਪਹਿਲੀ ਪਾਰੀ 6 ਵਿਕਟਾਂ ਦੇ ਨੁਕਸਾਨ 'ਤੇ 730 ਦੌੜਾਂ 'ਤੇ ਖਤਮ ਕਰਨ ਦਾ ਐਲਾਨ ਕੀਤਾ, ਅਤੇ ਆਪਣੀ ਟੀਮ ਨੂੰ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਮੈਚ 'ਚ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ | ਇਸ ਤਰਾਂ ਸ੍ਰੀਲੰਕਾ ਦੀ ਟੀਮ ਨੂੰ ਬੰਗਲਾਦੇਸ਼ ਦੀ ਪਹਿਲੀ ਪਾਰੀ ਦੇ ਆਧਾਰ 'ਤੇ 498 ਦੌੜਾਂ ਦੀ ਬੜ੍ਹਤ ਹਾਸਿਲ ਹੋ ਗਈ | ਤੀਸਰੇ ਦਿਨ ਦੀ ਖੇਡ ਸਮਾਪਤੀ 'ਤੇ ਬੰਗਲਾਦੇਸ਼ ਦੀ ਟੀਮ ਆਪਣੀ ਦੂਸਰੀ ਪਾਰੀ 'ਚ 1 ਵਿਕਟ ਦੇ ਨੁਕਸਾਨ 'ਤੇ 35 ਦੌੜਾਂ ਬਣਾ ਚੁੱਕੀ ਹੈ, ਸ੍ਰੀਲੰਕਾਈ ਗੇਂਦਬਾਜ਼ ਰੰਗਨਾ ਹੇਰਾਥ ਨੇ ਸਲਾਮੀ ਬੱਲੇਬਾਜ਼ ਤਮੀਮ ਇਕਾਬਲ (11) ਨੂੰ ਆਊਟ ਕੀਤਾ |
ਇਸ ਤੋਂ ਪਹਿਲਾਂ ਜੈਵਰਧਨੇ ਨੇ 203 ਦੌੜਾਂ ਦੀ ਅਜੇਤੂ ਪਾਰੀ ਖੇਡੀ, ਉਸ ਨੇ ਬੰਗਲਾਦੇਸ਼ ਦੇ ਫਿਰਕੀ ਗੇਂਦਬਾਜ਼ ਨਾਸਿਰ ਹੁਸੈਨ ਦੀਆਂ ਲਗਾਤਾਰ ਦੋ ਗੇਂਦਾਂ 'ਤੇ ਦੋ ਛੱਕੇ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ | ਆਪਣੀ ਇਸ ਪਾਰੀ ਦੌਰਾਨ ਜੈਵਰਧਨੇ ਨੇ ਟੈਸਟ 'ਚ ਸਭ ਤੋਂ ਵੱਧ ਦੌੜਾਂ ਦੇ ਮਾਮਲੇ 'ਚ ਸਾਬਕਾ ਆਸਟ੍ਰੇਲੀਆਈ ਕਪਤਾਨ ਐਲਨ ਬੌਰਡਰ (11174) ਅਤੇ ਸ਼ਿਵ ਨਰਾਇਣ ਚੰਦਰਪਾਲ (11219) ਦੇ ਰਿਕਾਰਡ ਨੂੰ ਤੋੜਦਿਆਂ ਛੇਵਾਂ ਸਥਾਨ ਹਾਸਿਲ ਕੀਤਾ | ਜੈਵਰਧਨੇ ਨੇ ਆਪਣੀ ਪਾਰੀ ਦੌਰਾਨ 16 ਚੌਕੇ ਅਤੇ 4 ਛੱਕੇ ਲਗਾਏ |
 
Top