ਕਿ ਦਸਾਂ ਕੀ ਕੀ ਬਲਦਾ ਹੈ ਮੇਰੇ ਸੀਨੇ ਅੰਦਰ


ਕਿ ਦਸਾਂ ਕੀ ਕੀ ਬਲਦਾ ਹੈ ਮੇਰੇ ਸੀਨੇ ਅੰਦਰ
ਤੈਨੂੰ ਕਖ ਨਾ ਲੱਭਿਆ ਇਸ ਦਿਲ ਨਗੀਨੇ ਅੰਦਰ
ਬੰਦਾ ਪਰਖਣ ਦੀ ਤੈਨੂੰ ਜਾਂਚ ਨਹੀਂ ਏ
ਲਭਦੀ ਏ ਖਦਰ ਤੂੰ ਪਸ਼ਮੀਨੇ ਅੰਦਰ
ਲਖ ਚਗਿੰਆਇਆ ਤੇਰੇ ਅਗੇ ਪੇਸ਼ ਕੀਤੀਆਂ
ਪਰ ਤੂੰ ਲਭਦੀ ਰਹੀ ਬੁਰਾਈਆਂ ਇਸ ਦਿਲ ਕਮੀਨੇ ਅੰਦਰ
ਸਚਿਆਂ ਨੂੰ ਤਾਂ ਆਪ ਖੁਦਾ ਲਭਦਾ ਏ
ਝੂਠੀਆਂ ਨੂੰ ਨਾ ਲਭੇ ਖੁਦਾ ਮਦੀਨੇ ਅੰਦਰ
ਜਾ ਤੈਨੂੰ ਕਖ ਨਾ ਲਭਿਆ ਇਸ ਦਿਲ ਨਗੀਨੇ ਅੰਦਰ

 
Top