ਭੁੱਲਰ ਦੂਜੀ ਵਾਰ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਚ&#262

[JUGRAJ SINGH]

Prime VIP
Staff member
ਗੱਤਕੇ ਦੇ ਪ੍ਰਸਾਰ ਲਈ 14 ਕੋਆਰਡੀਨੇਟਰ ਨਾਮਜ਼ਦ

ਅਜੀਤਗੜ੍ਹ. ਤਰਵਿੰਦਰ ਸਿੰਘ ਬੈਨੀਪਾਲ
29 ਜਨਵਰੀ ૿ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਅਜੀਤਗੜ੍ਹ ਵਿਖੇ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਨੂੰ ਮੁੜ ਦੂਜੀ ਵਾਰ ਗੱਤਕਾ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਡਾ: ਦੀਪ ਸਿੰਘ ਚੰਡੀਗੜ੍ਹ ਦੀ ਨਿਗਰਾਨੀ ਹੇਠ ਹੋਈ ਇਸ ਬੈਠਕ 'ਚ ਜਸਵੰਤ ਸਿੰਘ ਭੁੱਲਰ ਨੇ ਹਰਚਰਨ ਸਿੰਘ ਭੁੱਲਰ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਤਾਈਦ-ਮਜ਼ੀਦ ਕੁਲਦੀਪ ਸਿੰਘ ਧਾਲੀਵਾਲ ਈ.ਟੀ.ਓ, ਜਸਵੰਤ ਸਿੰਘ ਛਾਪਾ ਤੇ ਗੁਰਸ਼ਰਨ ਸਿੰਘ ਬਿੱਟੂ ਨੇ ਕੀਤੀ। ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਸ: ਭੁੱਲਰ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਕਰਦਿਆਂ ਉਨ੍ਹਾਂ ਨੂੰ ਨਵੀਂ ਕਾਰਜਕਾਰਨੀ ਚੁਣਨ ਦੇ ਅਧਿਕਾਰ ਵੀ ਦਿੱਤੇ, ਉਪਰੰਤ ਸ: ਭੁੱਲਰ ਨੇ ਨਵੀਂ ਟੀਮ ਦਾ ਗਠਨ ਕੀਤਾ, ਜਿਸ 'ਚ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਨੂੰ ਜਨਰਲ ਸਕੱਤਰ, ਐਡਵੋਕੇਟ ਦਲਜੀਤ ਕੌਰ ਨੂੰ ਸੰਯੁਕਤ ਸਕੱਤਰ-ਕਮ-ਕਾਨੂੰਨੀ ਸਲਾਹਕਾਰ ਤੇ ਬਲਜਿੰਦਰ ਸਿੰਘ ਸੈਣੀ ਨੂੰ ਦਫ਼ਤਰ ਸਕੱਤਰ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਰਾਜ 'ਚ ਵਿਰਸਾ ਸੰਭਾਲ ਤੇ ਗੱਤਕਾ ਖੇਡ ਸਰਗਰਮੀਆਂ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਪੰਜਾਬ ਨੂੰ ਛੇ ਜ਼ੋਨਾਂ ਮਾਝਾ, ਦੋਆਬਾ, ਕੇਂਦਰੀ, ਪਟਿਆਲਾ, ਬਠਿੰਡਾ ਤੇ ਫ਼ਿਰੋਜ਼ਪੁਰ 'ਚ ਵੰਡਦਿਆਂ 14 ਕੋਆਰਡੀਨੇਟਰ ਵੀ ਨਾਮਜ਼ਦ ਕੀਤੇ, ਜਿਨ੍ਹਾਂ 'ਚ ਮਾਝਾ ਜ਼ੋਨ ਲਈ ਡਾ: ਬਲਦੇਵ ਸਿੰਘ ਬੋਪਾਰਾਏ ਗੁਰਦਾਸਪੁਰ ਤੇ ਮਨਜੀਤ ਸਿੰਘ ਅੰਮ੍ਰਿਤਸਰ, ਦੋਆਬਾ ਜ਼ੋਨ ਲਈ ਗੁਰਪ੍ਰਤਾਪ ਸਿੰਘ ਪੰਨੂ ਜਲੰਧਰ, ਸੱਚਨਾਮ ਸਿੰਘ ਹੁਸ਼ਿਆਰਪੁਰ ਤੇ ਗੁਰਵਿੰਦਰ ਕੌਰ ਕਪੂਰਥਲਾ ਜਦਕਿ ਕੇਂਦਰੀ ਜ਼ੋਨ ਲਈ ਜਸਵੰਤ ਸਿੰਘ ਛਾਪਾ ਲੁਧਿਆਣਾ ਤੇ ਪ੍ਰਿੰ. ਬਲਜਿੰਦਰ ਸਿੰਘ ਤੂਰ ਮਾਛੀਵਾੜਾ, ਪਟਿਆਲਾ ਜ਼ੋਨ ਲਈ ਜੱਸਾ ਸਿੰਘ ਸੰਧੂ, ਅਵਤਾਰ ਸਿੰਘ ਪਟਿਆਲਾ ਤੇ ਉਦੈ ਸਿੰਘ ਫਤਿਹਗੜ੍ਹ ਸਾਹਿਬ, ਬਠਿੰਡਾ ਜ਼ੋਨ ਲਈ ਭੋਲਾ ਸਿੰਘ ਵਿਰਕ ਬਰਨਾਲਾ ਤੇ ਬਿਧੀ ਸਿੰਘ ਬਠਿੰਡਾ, ਜਦਕਿ ਫਿਰੋਜ਼ਪੁਰ ਜ਼ੋਨ ਲਈ ਏਕਉਂਕਾਰ ਸਿੰਘ ਸ੍ਰੀ ਮੁਕਤਸਰ ਸਾਹਿਬ ਤੇ ਗੁਰਵਿੰਦਰ ਸਿੰਘ ਬਿਪਨ ਫਾਜ਼ਿਲਕਾ ਨੂੰ ਕੋਆਰਡੀਨੇਟਰ ਨਾਮਜਦ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਦੂਜੀ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਅਜੀਤਗੜ੍ਹ 'ਚ ਤੇ ਦੂਜੀ ਕੌਮੀ ਗੱਤਕਾ ਚੈਂਪੀਅਨਸ਼ਿਪ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾਵੇਗੀ।
 
Top