ਪੁਰਾਤਨ ਮੂਰਤੀਆਂ ਵਾਪਸ ਕਰਕੇ ਅਮਰੀਕਾ ਦੀ ਭਾਰਤ ਨ&#262

[JUGRAJ SINGH]

Prime VIP
Staff member
ਨਵੀਂ ਦਿੱਲੀ, 14 ਜਨਵਰੀ (ਏਜੰਸੀ) - ਕੂਟਨੀਤਕ ਦੇਵਯਾਨੀ ਖੋਬਰਾਗੜੇ ਮਾਮਲੇ ਵਿਚ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਅਮਰੀਕਾ ਆਪਣੇ ਉਥੋਂ ਬਰਾਮਦ ਪੁਰਾਤੱਤਵ ਵਿਭਾਗ ਦੀਆਂ 3 ਬੇਸ਼ਕੀਮਤੀ ਮੂਰਤੀਆਂ ਭਾਰਤ ਨੂੰ ਵਾਪਸ ਕਰੇਗਾ। ਸੂਤਰਾਂ ਅਨੁਸਾਰ ਬਲੂਆ ਪੱਥਰ ਤੋਂ ਬਣੀਆਂ ਵਿਸ਼ਨੂੂੰ-ਲਕਸ਼ਮੀ, ਵਿਸ਼ਨੂੰ-ਪਾਰਬਤੀ ਤੇ ਕਾਲੇ ਪੱਥਰ ਤੋਂ ਬਣੀ ਬੋਧੀਸਤੱਵ ਦੀ ਇਕ ਮੂਰਤੀ ਨੂੰ ਵਾਸ਼ਿੰਗਟਨ ਵਿਚ ਭਾਰਤੀ ਮਿਸ਼ਨ ਦੇ ਅਧਿਕਾਰੀਆਂ ਨੂੰ ਇਕ ਛੋਟੇ ਜਿਹੇ ਸਮਾਗਮ ਵਿਚ ਸੌਂਪਿਆ ਜਾਏਗਾ। ਇਹ ਮੂਰਤੀਆਂ ਅਮਰੀਕੀ ਏਜੰਸੀਆਂ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੀਆਂ ਹਨ। ਵਿਸ਼ਨੂੰ-ਪਾਰਬਤੀ ਦੀ ਮੂਰਤੀ ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅਤਰੂ ਵਿਚ 10ਵੀਂ ਸਦੀ ਵਿਚ ਬਣੇ ਇਕ ਮੰਦਿਰ ਤੋਂ ਚੋਰੀ ਕੀਤੀ ਗਈ ਸੀ ਜਦਕਿ ਵਿਸ਼ਨੂੰ-ਲਕਸ਼ਮੀ ਦੀ ਮੂਰਤੀ ਇੰਟਰਪੋਲ ਦੀਆਂ ਦਸ ਸਰਵਸ੍ਰੇਸ਼ਟ ਅਤਿ-ਲੁੜੀਂਦੀਆਂ 'ਵਰਕ ਆਫ਼ ਆਰਟ' ਵਿਚੋਂ 6ਵੇਂ ਸਥਾਨ 'ਤੇ ਸੂਚੀਬੱਧ ਹਨ। ਵਿਸ਼ਨੂੰ-ਪਾਰਬਤੀ ਦੀ ਮੂਰਤੀ ਨੂੰ ਸਵਿਟਜ਼ਰਲੈਂਡ ਵਿਚ ਸਾਢੇ 12 ਲੱਖ ਡਾਲਰ ਵਿਚ ਵੇਚਿਆ ਗਿਆ ਸੀ।
 
Top