ਕੈਨੇਡਾ ਦੇ ਸਾਬਕਾ ਪੁਲਿਸ ਅਧਿਕਾਰੀ ਰੌਬ ਸਿੱਧੂ ਨ&#262

[JUGRAJ SINGH]

Prime VIP
Staff member
ਵੈਨਕੂਵਰ, 11 ਜਨਵਰੀ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਸਾਬਕਾ ਪੁਲਿਸ ਅਧਿਕਾਰੀ ਰੁਪਿੰਦਰ ਉਰਫ਼ ਰੌਬ ਸਿੱਧੂ ਨੂੰ ਕੋਕੀਨ ਸਮਗਲਿੰਗ ਲਈ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਿਆਟਲ ਸਥਿਤ ਅਦਾਲਤ ਦੇ ਜੱਜ ਰੌਬਰਟ ਐਸ. ਲੈਸਨਿਕ ਨੇ 46 ਸਾਲਾ ਸਿੱਧੂ ਵੱਲੋਂ ਆਪਣਾ ਜੁਰਮ ਕਬੂਲ ਕਰਨ 'ਤੇ ਉਕਤ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੇ ਪੈਸੇ ਦੇ ਲਾਲਚ 'ਚ ਡਰੱਗ ਸਾਜ਼ਿਸ਼ 'ਚ ਸ਼ਾਮਿਲ ਹੋ ਕੇ ਗੰਭੀਰ ਅਪਰਾਧ ਕੀਤਾ ਹੈ। ਕੌਮਾਂਤਰੀ ਡਰੱਗ ਮਾਫੀਏ ਹੈਲਜ਼ ਏਂਜਲਜ ਰਾਹੀਂ ਅਮਰੀਕਾ ਤੋਂ ਕੈਨੇਡਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਰੌਇਲ ਕੈਨੇਡੀਅਨ ਮੌਂਟਡੇ ਪੁਲਿਸ ਦੇ ਅਧਿਕਾਰੀ ਰੌਬ ਸਿੱਧੂ ਨੇ 500 ਕਿਲੋਗ੍ਰਾਮ ਕੋਕੀਨ ਲੰਘਾਉਣ ਤੋਂ ਇਲਾਵਾ ਕਈ ਵਾਰ ਅਪਰਾਧਿਕ ਗਤੀਵਿਧੀਆਂ 'ਚ ਸਾਥ ਦਿੱਤਾ ਸੀ। ਰੌਬ ਸਿੱਧੂ ਦੇ ਰੰਗੇ ਹੱਥੀਂ ਫੜੇ ਜਾਣ ਮਗਰੋਂ ਉਸ ਉਪਰ ਕਈ ਦੋਸ਼ਾਂ ਅਧੀਨ ਮੁਕੱਦਮਾ ਚੱਲਿਆ ਸੀ ਤੇ ਮਾਰਚ 2013 ਵਿਚ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਦੋਸ਼ੀ ਵੱਲੋਂ ਖਾਸ ਸਮਝੌਤੇ ਅਧੀਨ ਗੁਨਾਹ ਕਬੂਲ ਕਰਨ 'ਤੇ ਉਕਤ ਅਪਰਾਧ ਲਈ 8 ਸਾਲ ਦੀ ਕੈਦ ਸੁਣਾਈ ਗਈ ਹੈ, ਜਦਕਿ ਆਮ ਹਾਲਤਾਂ 'ਚ ਇਹ ਸਜ਼ਾ 17 ਸਾਲ ਤੱਕ ਵੀ ਹੋ ਸਕਦੀ ਹੈ।
 
Top