ਹੈਮਿਲਟਨ ਟੈਸਟ : ਕੀਵੀ ਗੇਂਦਬਾਜ਼ਾਂ ਅੱਗੇ ਕੈਰੇਬ&#262

[JUGRAJ SINGH]

Prime VIP
Staff member

ਹੈਮਿਲਟਨ. ਏਜੰਸੀ
21 ਦਸੰਬਰ P ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਤੀਸਰੇ ਕ੍ਰਿਕਟ ਟੈਸਟ 'ਚ ਵੈਸਟ ਇੰਡੀਜ਼ ਦੀ ਦੂਸਰੀ ਪਾਰੀ ਨੂੰ ਇਕ ਸੈਸ਼ਨ 'ਚ ਹੀ ਸਮੇਟ ਕੇ ਜਿੱਤ ਵੱਲ ਆਪਣੇ ਕਦਮ ਮਜ਼ਬੂਤ ਕਰ ਲਏ |
ਤੀਸਰੇ ਦਿਨ ਦਾ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਆਪਣੀ ਦੂਸਰੀ ਪਾਰੀ 'ਚ ਬਿਨਾ ਕਿਸੇ ਨੁਕਸਾਨ 'ਤੇ 6 ਦੌੜਾਂ ਬਣਾ ਕੇ ਖੇਡ ਰਿਹਾ ਹੈ | ਉਨ੍ਹਾਂ ਨੂੰ ਜਿੱਤ ਲਈ 122 ਦੌੜਾਂ ਦੀ ਜ਼ਰੂਰਤ ਹੈ | ਲੜੀ 'ਚ ਪਹਿਲਾਂ ਹੀ 0-1 ਨਾਲ ਪਿੱਛੇ ਚੱਲ ਰਹੀ ਵੈਸਟ ਇੰਡੀਜ਼ ਟੀਮ ਦੂਸਰੀ ਪਾਰੀ 'ਚ 103 ਦੌੜਾਂ 'ਤੇ ਆਲ ਆਊਟ ਹੋ ਗਈ | ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੇ ਪਹਿਲੀ ਪਾਰੀ ਦੇ 367 ਦੌੜਾਂ ਦੇ ਜਵਾਬ 'ਚ ਨਿਊਜ਼ੀਲੈਂਡ ਨੇ 349 ਦੌੜਾਂ ਬਣਾਈਆਂ | ਕੀਵੀ ਟੀਮ ਵਲੋਂ ਪਹਿਲੀ ਪਾਰੀ 'ਚ ਰੌਸ ਟੇਲਰ ਨੇ ਸੈਂਕੜਾ ਲਗਾਇਆ, ਜੋ ਉਨ੍ਹਾਂ ਦਾ ਲਗਾਤਾਰ ਤੀਸਰਾ ਟੈਸਟ ਸੈਂਕੜਾ ਸੀ | ਰੌਸ ਟੇਲਰ ਨੇ 131 ਦੌੜਾਂ ਦੀ ਪਾਰੀ ਖੇਡੀ |

ਵੈਸਟ ਇੰਡੀਜ਼ ਦੇ ਲਈ ਸੁਨੀਲ ਨਰਾਇਣ ਨੇ ਸਭ ਤੋਂ ਵੱਧ 6 ਵਿਕਟਾਂ ਹਾਸਿਲ ਕੀਤੀਆਂ | ਹਾਲਾਂਕਿ ਦੂਸਰੀ ਪਾਰੀ 'ਚ ਕੈਰੇਬੀਆਈ ਬੱਲੇਬਾਜ਼ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਅੱਗੇ ਢੇਰ ਹੋ ਗਏ | ਨਿਊਜ਼ੀਲੈਂਡ ਵਲੋਂ ਤੇਜ਼ ਗੇਂਦਬਾਜ਼ ਟਰੈਂਟ ਬੌਲਟ ਨੇ ਸਭ ਤੋਂ ਵੱਧ 4 ਜਦਕਿ ਟਿਮ ਸਾਊਦੀ ਨੇ 3 ਵਿਕਟਾਂ ਹਾਸਿਲ ਕੀਤੀਆਂ | ਬੋਲਟ ਨੇ 13 ਗੇਂਦਾਂ ਦੇ ਅੰਦਰ ਹੀ ਤਿੰਨ ਵਿਕਟਾਂ ਹਾਸਿਲ ਕੀਤੀਆਂ | ਟਿਮ ਸਾਊਦੀ ਨੇ ਤੀਸਰੀ ਵਿਕਟ ਹਾਸਿਲ ਕਰਨ ਤੋਂ ਬਾਅਦ ਟੈਸਟ ਮੈਚਾਂ 'ਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ
 
Top