ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਦਿਖ&#262

ਰੰਗ ਰੂਪ ਵੱਲੋਂ ਦੱਸ ਕਿਹੋ ਜਿਹੀ ਬਣਾਈ ਆ,
ਪਤਾ ਵੀ ਤਾਂ ਲੱਗੇ ਰੀਝ ਕਿੰਨੀ ਕੁ ਤੂੰ ਲਾਈ ਆ,
ਮੇਰੇ ਦਿਲ ਚ' ਉਬਾਲੇ ਖਾਂਦਾਂ ਰਹਿੰਦਾ ਸਦਾ ਚਾਅ..
ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਓਸ ਦਾ ਦੀਦਾਰ ਤਾਂ ਕਰਾ..

ਕਿੰਨਾ ਕੁ ਗੁਲਾਬੀ ਰੰਗ ਗੱਲਾਂ ਵਿੱਚ ਪਾਇਆ ਏ..
ਕਿਹੜੇ ਪਾਸੇ ਠੋਡੀ ਉੱਤੇ ਕਾਲਾ ਤਿਲ ਲਾਇਆ ਏ..
ਮੇਰੀ ਹੁਸਨਾਂ ਦੀ ਰਾਣੀ ਰੱਖੀ ਕਿੰਨੀ ਕੁ ਸਜਾ.
ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਓਸ ਦਾ ਦੀਦਾਰ ਤਾਂ ਕਰਾ..

ਲੱਗਦਾ ਏ ਡਰ ਅੜਬ ਸੁਭਾ ਦੀ ਕਿਤੇ ਹੋਵੇ ਨਾ..
ਅੱਖਾਂ ਕੱਢ ਕੱਢ ਮੇਰੇ ਮੂਹਰੇ ਉਹ ਖਲੋਵੇ ਨੇ..
ਕਿਤੇ ਤੰਗ ਤਾ ਨੀ ਕਰੂ ਮੈਨੂੰ ਨਖਰੇ ਦਿਖਾ..
ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਓਸ ਦਾ ਦੀਦਾਰ ਤਾਂ ਕਰਾ..

ਸਾਥੀ ਜੋ ਮੇਰੀ ਜਿੰਦ ਦੀ..
ਸ਼ਹਿਰ ਵਿੱਚ ਰਹਿੰਦੀ ਏ ਜਾ ਮੌਜ ਮਾਣੇ ਪਿੰਡ ਦੀ..
ਮੋਰਾਂ ਵਾਂਗੂ ਪੈਲਾਂ ਦੱਸ ਕਿੱਥੇ ਰਹੀ ਏ ਪਾ..
ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਓਸ ਦਾ ਦੀਦਾਰ ਤਾਂ ਕਰਾ
 
Re: ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਦਿਖ&

oye bai it is fake tu jo song post keeta sohna but tu apna naam ithe likhiya writer da name paa k likh it is not ur eh song aa and AMARJEET GHOLIA ne likhiya hoiya
 
Re: ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਦਿਖ&

moved to lyrics, as its a song...

gurpreet plz post song lyrics in lyrics section only...

veer ji iss song da writer AMARJEET GHOLIA hai ehna ne ohna da naam nahi paya and ohna di tha te apna name likhiya jo k bhut galat gall hai kise di rachna ch apna naam nahi likhna chahida
 
Re: ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਦਿਖ&

ਯਾਰ ਇਹ ਮਸ਼ੁਹਰ ਗਾਣਾ ਸਭ ਨੂੰ ਪਤਾ ਹੀ ਆ
 
Top