ਠੰਡੇ ਬੁਰਜ਼ ਚ ਬੈਠੀ ਮਾਤਾ ਸ਼ਗਨ ਕਰੇ

userid114437

Well-known member
z0W23Nb-1.jpg


ਠੰਡੇ ਬੁਰਜ਼ ਚ ਬੈਠੀ ਮਾਤਾ ਸ਼ਗਨ ਕਰੇ ,
ਜ਼ੋਰਾਵਰ ਫਤਹਿ ਸਿੰਘ ਘੋੜੀ ਚੜੇ .........

ਨਿੱਕੇ ਨਿੱਕੀਆ ਕਲਗੀਆ ਲਗਾ ਕੇ ਤੁਰੇ ,
ਸੋਹਣੇ ਸੀ੍ ਸਾਹਿਬ ਗਾਤਰੇ ਸਜਾ ਕ ਤੁਰੇ ,
ਮੋਤੀ ਮੇਹਰਾ ਖੜਾ ਰੋਏ ਤੇਲ ਹੰਝੂਆ ਦਾ ਚੋਏ ,
ਗਾਨੇ ਗੁੱਟਾ ਤੇ ਸ਼ਹੀਦੀਆ ਦੇ ਜੱਚਦੇ ਬੜੇ ,
ਜ਼ੋਰਾਵਰ ਫਤਹਿ ਸਿੰਘ ਘੋੜੀ ਚੜੇ .........
ਹੁਣ ਛੇਤੀ ਛੇਤੀ ਡੋਲੀਆ ਤੁੰ ਤੋਰ ਸੂਬਿਆ ,
ਸੁੱਚਾ ਨੰਦ ਗਾਰਾ ਪਾਵੇ ,
ਵਹੁਟੀ ਮੌਤ ਨੂੰ ਸਜਾਵੇ ,
ਕਲਗੀਆ ਵਾਲਿਆ ਵੇ ਤੇਰੇ ਹੀਰੇ ਕੰਧਾ ਚ ਜੜੇ ,
ਜ਼ੋਰਾਵਰ ਫਤਹਿ ਸਿੰਘ ਘੋੜੀ ਚੜੇ .........
ਜ਼ੋਰਾਵਰ ਫਤਹਿ ਸਿੰਘ ਘੋੜੀ ਚੜੇ ........
 
Top