ਪੱਕੀ ਇਨਫਰਮੇਸ਼ਨ ਵਾਲੇ, ਪਿੱਟੀ ਜਾਣ ਕਰੀਏਸ਼ਨ ਵਾਲੇ

KARAN

Prime VIP
ਪੱਕੀ ਇਨਫਰਮੇਸ਼ਨ ਵਾਲੇ, ਪਿੱਟੀ ਜਾਣ ਕਰੀਏਸ਼ਨ ਵਾਲੇ,
ਸਾਡੇ ਪੱਲੇ ਮੈਰਿਟ ਰਹਿ ਗਈ, ਲੈ ਗਏ ਸੀਟ ਡੋਨੇਸ਼ਨ ਵਾਲੇ
ਖੁੱਲੇ ਖਾਤੇ ਮੌਜ ਉਡਾਈ, ਜਣੇ-ਖਣੇ ਨੂੰ ਕਲਗੀ ਲਾਈ,
ਮਹਿੰਗੀ ਪੈ ਗਈ ਬੇਪਰਵਾਹੀ, ਆਖਣ ਕੈਲਕੂਲੇਸ਼ਨ ਵਾਲੇ
ਜਿਹਨਾਂ ਹੱਥੋਂ ਟਿਕਟਾਂ ਫੜ੍ਹ ਕੇ, ਮਿੱਤਰ ਭੁੱਲ ਗਏ ਗੱਡੀ ਚੜ੍ਹ ਕੇ,
ਜਾਂਦੀ ਗੱਡੀ ਵਿਹੰਦੇ ਰਹਿ ਗਏ, ਖਾਲੀ ਹੱਥ ਸਟੇਸ਼ਨ ਵਾਲੇ
ਫੇਸਬੁੱਕ ‘ਤੇ ਜੋ ਵੀ ਦਿਖਦੇ, ਆਪਣੇ-ਆਪ ਨੂੰ ਸਿੰਗਲ ਲਿਖਦੇ,
ਆਸੇ-ਪਾਸੇ ਜੋ ਵੀ ਮਿਲਦੇ, ਸਾਰੇ ਈ ਲੋਕ ਰਿਲੇਸ਼ਨ ਵਾਲੇ

Baba Beli (ਬਾਬਾ ਬੇਲੀ)
 
Top