ਕਿਹੜੇ ਰਾਹੇ ਪੈ ਗਏ ਨੇ ਪੁੱਤਰ ਪੰਜਾਬ ਦੇ

→ ✰ Dead . UnP ✰ ←

→ Pendu ✰ ←
Staff member
ਪੈਰਾਂ ਹੇਠ ਰੁਲ ਗਏ ਨੇ ਫੁੱਲ ਜੋ ਗੁਲਾਬ ਦੇ
ਕਿਹੜੇ ਰਾਹੇ ਪੈ ਗਏ ਨੇ ਪੁੱਤਰ ਪੰਜਾਬ ਦੇ!

ਖਾ ਲਏ ਨੇ ਗੱਭਰੂ ਸ਼ਰਾਬ ਤੇ ਸਮੈਕਾਂ ਨੇ
ਬਾਕੀ ਸਾਨੂੰ ਲੁੱਟ ਲਿਆ ਹਾਕਮ ਨਲੈਕਾਂ ਨੇ
ਨਸ਼ਿਆਂ ਨੇ ਡੋਬ ਦਿੱਤੇ ਤਾਰੂ ਸੀ ਝਨਾਬ ਦੇ
ਕਿਹੜੇ ਰਾਹੇ ਪੈ ਗਏ ਨੇ ਪੁੱਤਰ ਪੰਜਾਬ ਦੇ!

ਵੇਚ ਕੇ ਜ਼ਮੀਨ ਕੋਠੀ ਰੋਡ ਉੱਤੇ ਪਾ ਲਈ
ਲੰਡੀ ਜੀਪ ਲੈਕੇ ਕਹਿੰਦੇ ਟੌਹਰ ਏ ਬਣਾ ਲਈ
ਰੰਗੜ ਦੇ ਯਾਰ ਬਣੇ ਵੀਰ ਸੁੱਖੇ ਮਹਿਤਾਬ ਦੇ
ਕਿਹੜੇ ਰਾਹੇ ਪੈ ਗਏ ਨੇ ਪੁੱਤਰ ਪੰਜਾਬ ਦੇ!

ਬਣ ਗਏ ਗੁਲਾਮ, ਭੁੱਲ ਗਏ ਨੇ ਬਗਾਵਤਾਂ
ਟੇਕ ਦੇਣ ਗੋਡੇ ਮੂਹਰੇ ਦੇਖ ਕੇ ਰੁਕਾਵਟਾਂ
ਭੁੱਲ ਗਏ ਨੇ ਕਿੱਸੇ ਖਿਦਰਾਣੇ ਵਾਲੀ ਢਾਬ ਦੇ
ਕਿਹੜੇ ਰਾਹੇ ਪੈ ਗਏ ਨੇ ਪੁੱਤਰ ਪੰਜਾਬ ਦੇ!

ਰਿਹਾ ਨਾ ਸਿਦਕ, ਮਹਿਕ ਆਵੇ ਨਾ ਪਿਆਰਾਂ ਦੀ
ਲਗਦਾ ਏ ਸਿੱਖੀ ਬਸ ਰਹਿ ਗਈ ਕਕਾਰਾਂ ਦੀ
ਸੰਧੂ ਟੋਟੇ ਟੋਟੇ ਕਰ ਦਿੱਤੇ ਗੁਰੂਆਂ ਦੇ ਖਾਬ ਦੇ
ਕਿਹੜੇ ਰਾਹੇ ਪੈ ਗਏ ਨੇ ਪੁੱਤਰ ਪੰਜਾਬ ਦੇ!


‪‎
ਜੁਗਰਾਜਸਿੰਘ
 
Top